ਚੰਡੀਗੜ੍ਹ, 29 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਾ ਕਲੇਸ਼ ਵੱਧਦਾ ਜਾ ਰਿਹਾ ਹੈ। ਅਕਾਲੀ ਦਲ ਤੋਂ ਬਾਗੀ ਹੋਇਆ ਆਗੂਆਂ ਨੇ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ 13 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅੱਜ 13 ਮੈਂਬਰੀ ਪ੍ਰੋਜੀਜੀਡੀਅਮ ਦਾ ਐਲਾਨ ਕਰ ਦਿੱਤਾ ਹੈ। ਇਸ 13 ਮੈਂਬਰੀ ਪ੍ਰੋਜੀਡੀਅਮ ਵਿਚ ਤਿੰਨ ਬੀਬੀਆ ਨੂੰ ਵੀ ਸਥਾਨ ਦਿੱਤਾ ਗਿਆ। ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੜੇ ਨਾਜੁਕ ਹਾਲਾਤਾਂ ਅਤੇ ਗੰਭੀਰ ਸੰਕਟ ਵਿੱਚੋਂ ਗੁਜਰ ਰਿਹਾ ਹੈ।ਇਹ ਸਿੱਖ ਪੰਥ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ. ਪੰਥ ਦਰਦੀਆਂ ਨੂੰ ਅਤੇ ਕੌਮ ਦੇ ਹਤੈਸ਼ੀਆਂ ਵਾਸਤੇ ਇਸ ਚੁਨੌਤੀ ਵਾਲੇ ਦੌਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਣ ਲਈ ਸੁਧਾਰ ਲਹਿਰ ਦੇ ਰਾਹੀਂ ਉਪਰਾਲੇ ਕੀਤੇ ਜਾ ਰਹੇ ਹਨ।. ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸਿੱਖ ਕੌਮ ਦੇ ਸਾਹਮਣੇ ਐਸਾ ਏਜੰਡਾ ਲੈ ਕੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਨਾਲ ਸਮੁੱਚਾ ਪੰਥ ਅਤੇ ਸੰਗਤ ਸੁਹਿਰਦ ਸਿੱਖ ਲੀਡਰਸ਼ਿਪ ਤੇ ਮੁੜ ਵਿਸ਼ਵਾਸ ਕਰ ਸਕੇ।
.ਸ਼੍ਰੋਮਣੀ ਅਕਾਲੀ ਦਲ ਨਾਲ ਸਮੁੱਚਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਸਮੇਤ ਪੰਜਾਬੀ ਦਿਲੋਂ ਹਮਦਰਦੀ ਰੱਖਦੇ ਹਨ.ਇਸ ਭਾਵਨਾ ਦੇ ਨਾਲ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਨਾਤੇ ਪੰਜਾਬੀਆਂ ਵਾਸਤੇ ਆਵਾਜ਼ ਬੁਲੰਦ ਕਰੇ ਅਤੇ ਮੋਰਲੀਆਂ ਕਤਾਰਾਂ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਸੰਘਰਸ਼ ਕਰੇ.
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਬੁਲੰਦ ਕਰਨ ਵਾਸਤੇ ਅੱਜ ਉਸ ਦੀ ਪਰਜੀਡੀਅਮ ਦਾ ਐਲਾਨ ਕਰ ਰਹੇ ਹਾਂ।
ਇਹ ਹੋਣਗੇ 13 ਮੈਂਬਰ
ਸੁਰਜੀਤ ਸਿੰਘ ਰੱਖੜਾ,ਸਰਦਾਰ ਪਰਮਿੰਦਰ ਸਿੰਘ ਢੀਂਡਸਾ,ਜਥੇਦਾਰ ਸੰਤਾ ਸਿੰਘ ਉਮੈਦਪੁਰੀ,ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ,ਜਥੇਦਾਰ ਸੁੱਚਾ ਸਿੰਘ ਛੋਟੇਪੁਰ,ਭਾਈ ਮਨਜੀਤ ਸਿੰਘ,ਸਰਦਾਰ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ,ਸਰਦਾਰ ਗਗਨਜੀਤ ਸਿੰਘ ਬਰਨਾਲਾ,ਬੀਬੀ ਪਰਮਜੀਤ ਕੌਰ ਗੁਲਸ਼ਨ,ਬੀਬੀ ਕਿਰਨਜੀਤ ਕੌਰ,ਸਰਦਾਰ ਚਰਨਜੀਤ ਸਿੰਘ ਬਰਾੜ
ਬੀਬੀ ਪਰਮਜੀਤ ਕੌਰ ਲਾਡਰਾ ਤੇ ਸਰਦਾਰ ਹਰਿੰਦਰ ਪਾਲ ਸਿੰਘ ਟੌਹੜਾ ਹਨ।