ਕੌਣ ਹਨ ਪੰਜਾਬ ਦੇ ਨਵੇਂ ਗਵਰਨਰ ਪੜ੍ਹੋ !

ਚੰਡੀਗੜ੍ਹ, 28 ਜੁਲਾਈ (ਖ਼ਬਰ ਖਾਸ ਬਿਊਰੋ)

ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਤੋ -ਰਾਤ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜ਼ੂਰ ਕਰਕੇ ਉਨਾਂ ਦੀ ਥਾਂ ਮੂਲ ਰੂਪ ਵਿਚ ਊਦੈਪੁਰ (ਰਾਜਸਥਾਨ) ਨਿਵਾਸੀ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰ ਦਿੱਤਾ ਹੈ। ਗੁਲਾਬ ਚੰਦ ਪੰਜਾਬ ਦੇ 30 ਵੇਂ ਅਤੇ ਸਾਂਜੇ ਪੰਜਾਬ ਦੇ 37 ਵੇਂ ਗਵਰਨਰ ਹੋਣਗੇ।  ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਹੀ ਬਨਵਾਰੀ ਲਾਲ ਪੁਰੋਹਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰਵਰੀ 2024 ਨੂੰ ਦਿੱਤਾ ਗਿਆ ਅਸਤੀਫ਼ਾ ਨਾ ਮਨਜ਼ੂਰ ਹੋਣ ਬਾਰੇ ” ਅਸਤੀਫ਼ਾ ਨਹੀ ਮਨਜ਼ੂਰ ਹੋਇਆ ਤਾਂ ਉਹ ਕੀ ਕਰ ਸਕਦੇ ਹਨ” ਦੀ ਗੱਲ ਕਹੀ ਸੀ। ਸ਼ਨਿਚਰਵਾਰ -ਐਤਵਾਰ ਅੱਧੀ ਰਾਤ ਨੂੰ ਹੀ ਬਨਵਾਰੀ ਲਾਲ ਦੀ ਥਾਂ ਗੁਲਾਬ ਚੰਦ ਕਟਾਰੀਆ ਨੂੰ ਨਵਾਂ ਰਾਜਪਾਲ ਲਗਾਉਣ ਦੀ ਖ਼ਬਰ ਆ ਗਈ।

ਪੜ੍ਹੋ, ਪਹਿਲਾਂ ਕਿਹੜੇ ਕਿਹੜੇ ਅਹੁਦੇ ਉਤੇ ਰਹੇ 

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਕਟਾਰੀਆ  31 ਮਈ 2004 ਤੋਂ 8 ਦਸੰਬਰ 2008 ਤੱਕ ਅਤੇ ਫਿਰ 2015 ਤੋਂ 2018 ਤੱਕ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ। ਕਟਾਰੀਆ ਉਦੈਪੁਰ ਦੇ ਰਹਿਣ ਵਾਲੇ ਹਨ ਅਤੇ ਉਹ ਰਾਜਸਥਾਨ ਤੋਂ ਭਾਜਪਾ ਦੇ ਸੀਨੀਅਰ ਨੇਤਾ ਰਹੇ ਹਨ। ਸਾਲ  1989-1991 ਤੱਕ 9ਵੀਂ ਲੋਕ ਸਭਾ ਵਿੱਚ ਵੀ ਨੁਮਾਇੰਦਗੀ ਕਰ ਚੁੱਕੇ ਹਨ। ਉਹ 24 ਅਗਸਤ 2002 ਤੋਂ ਦਸੰਬਰ 2003 ਤੱਕ, 21 ਫਰਵਰੀ 2013 ਤੋਂ 10 ਦਸੰਬਰ 2013 ਤੱਕ, ਅਤੇ 17 ਜਨਵਰੀ 2019 ਤੋਂ 2023 ਤੱਕ ਰਾਜਪਾਲ ਵਜੋਂ ਆਪਣੀ ਨਿਯੁਕਤੀ ਤੱਕ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ।ਕਟਾਰੀਆ ਨੇ 1993 ਤੋਂ 1998 ਤੱਕ ਰਾਜਸਥਾਨ ਦੇ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ। ਫਿਰ 8 ਦਸੰਬਰ 2003 ਤੋਂ 30 ਮਈ 2004 ਤੱਕ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਜੋਂ ਵੀ ਕੰਮ ਕੀਤਾ। ਇਸੀ ਤਰਾਂ  2013 ਤੋਂ 2015 ਤੱਕ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ, ਆਫ਼ਤ ਪ੍ਰਬੰਧਨ ਅਤੇ ਰਾਹਤ ਵਿਭਾਗ ਦੇ ਮੰਤਰੀ ਰਹੇ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਇਹ ਹੈ ਪਿਛੋਕੜ

ਗੁਲਾਬ ਚੰਦ ਕਟਾਰੀਆ ਦਾ ਜਨਮ ਸਵਰਗੀ ਹੁਕਮੀ ਚੰਦ ਕਟਾਰੀਆ ਅਤੇ ਸਵਰਗੀ ਲਹਿਰੀ ਬਾਈ ਦੇ ਘਰ 13 ਅਕਤੂਬਰ 1944 ਨੂੰ ਹੋਇਆ ਸੀ। ਉਸਨੇ ਮੋਹਨ ਲਾਲ ਸੁਖਦੀਆ ਯੂਨੀਵਰਸਿਟੀ, ਉਦੈਪੁਰ ਤੋਂ ਭੂਗੋਲ ਵਿੱਚ ਮਾਸਟਰਜ਼ ਕੀਤੀ ਹੋਈ ਹੈ। ਉਨਾਂ ਨੇ ਮੋਹਨ ਲਾਲ ਸੁਖਦੀਆ ਯੂਨੀਵਰਸਿਟੀ, ਉਦੈਪੁਰ ਤੋਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਉਨ੍ਹਾਂ ਦਾ ਵਿਆਹ ਸ਼੍ਰੀਮਤੀ ਅਨੀਤਾ ਕਟਾਰੀਆ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ 5 ਬੇਟੀਆਂ ਹਨ। ਉਸ ਨੂੰ 5 ਸਤੰਬਰ, 2006 ਨੂੰ ਜੀਵਨਮਲ ਨਾਹਟਾ ਮੈਮੋਰੀਅਲ ਟਰੱਸਟ, ਨਵੀਂ ਦਿੱਲੀ ਵੱਲੋਂ ਉੱਤਮ ਅਧਿਆਪਕ ਪੁਰਸਕਾਰ ਵੀ ਮਿਲਿਆ।

ਕਟਾਰੀਆ ਕਿਉਂ ਰੋ ਪਏ ਸਨ 

ਰਾਜਸਥਾਨ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਬਚੰਦ ਕਟਾਰੀਆ  ਸਦਨ ‘ਚ ਨਕਲ ਵਿਰੋਧੀ ਬਿੱਲ ‘ਤੇ ਚਰਚਾ ਦੌਰਾਨ ਭਾਵੁਕ ਹੋ ਗਏ ਸਨ। ਉਹ ਫੁਟ ਫੁਟ ਰੋ ਪਏ ਸਨ।  ਜਦੋਂ ਕਟਾਰੀਆ ਦੀ ਬੋਲਣ ਦੀ ਵਾਰੀ ਆਈ ਤਾਂ ਉਹ ਬੋਲਦੇ ਹੋਏ ਰੋਣ ਲੱਗ ਪਏ। ਕਟਾਰੀਆ ਨੇ ਕਿਹਾ ਕਿ ਸਿਰਫ਼ ਕਾਨੂੰਨ ਬਣਾਉਣ ਨਾਲ ਕੁਝ ਨਹੀਂ ਹੋਵੇਗਾ। ਕਿਉਂਕਿ ਕਾਨੂੰਨ ਵੀ ਧਾਰਾ 302 ਤਹਿਤ ਬਣਿਆ ਹੈ ਜਿਸ ਵਿਚ ਉਮਰ ਕੈਦ ਅਤੇ ਮੌਤ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਕਤਲ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਸਿਰਫ਼ ਨਕਲ ਵਿਰੋਧੀ ਕਾਨੂੰਨ ਬਣਾਉਣ ਨਾਲ ਕੁਝ ਨਹੀਂ ਹੋਵੇਗਾ। ਸਰਕਾਰ ਨੂੰ ਭਰਤੀ ਪ੍ਰੀਖਿਆਵਾਂ ਦੀ ਪ੍ਰਣਾਲੀ ਵਿੱਚ ਸੁਧਾਰ ਕਰਨਾ ਹੋਵੇਗਾ। ਜੇਕਰ ਸਿਸਟਮ ਸੁਧਰੇਗਾ ਤਾਂ ਹੀ ਗਰੀਬਾਂ ਦੇ ਬੱਚੇ ਨੌਕਰੀ ਕਰ ਸਕਣਗੇ। ਨਹੀਂ ਤਾਂ ਅਮੀਰਾਂ ਦੇ ਬੱਚੇ ਨਕਲ ਅਤੇ ਪੇਪਰ ਲੀਕ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਲੋਕਾਂ ਤੋਂ ਪੇਪਰ ਖਰੀਦ ਕੇ ਨੌਕਰੀਆਂ ਹੜੱਪ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਗਰੀਬ, ਦਲਿਤ ਬੱਚਿਆ ਕੋਲ ਵਿਦਿਆ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਇਹ ਵੀ ਪੜ੍ਹੋ

ਰਾਜਪਾਲ ਦੀ ਇੱਛਾ ਕਿਉਂ ਰਹੇਗੀ ਅਧੂਰੀ ਤੇ ਕਿਉਂ ਦਿੱਤਾ ਸੀ ਅਸਤੀਫ਼ਾ, ਪੜ੍ਹੋ

Leave a Reply

Your email address will not be published. Required fields are marked *