ਗੜੀ ਬਣੇ ਰਹਿਣਗੇ ਬਸਪਾ ਦੇ ਪ੍ਰਧਾਨ, ਨਵੀਂ ਕਾਰਜਕਾਰਨੀ ਦਾ ਗਠਨ

ਚੰਡੀਗਡ਼੍ਹ, 26 ਜੁਲਾਈ (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਦੀ  ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜੀ ਉਤੇ ਭਰੋਸਾ ਪ੍ਰਗਟ ਕੀਤਾ ਹੈ। ਬਸਪਾ ਦੇ ਪੰਜਾਬ ਤੇ ਚੰਡੀਗਡ਼੍ਹ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਦੱਸਿਆ ਹੈ ਕਿ ਭੈਣ ਕੁਮਾਰੀ ਮਾਇਆਵਤੀ ਦੇ ਹੁਕਮ ਅਨੁਸਾਰ ਪੰਜਾਬ ਦੀ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਹੈ। ਜਸਵੀਰ ਸਿੰਘ ਗੜ੍ਹੀ ਪਹਿਲਾਂ ਦੀ ਤਰਾਂ ਸੂਬਾ ਪ੍ਰਧਾਨ ਬਣੇ ਰਹਿਣਗੇ।

ਨਵਾਂਸਹਿਰ ਤੋ ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਪੰਜਾਬ ਦੇ ਸੂਬਾ ਇੰਚਾਰਜ ਲਗਾਏ ਗਏ  ਹਨ। ਜਦਕਿ ਰਾਜਿੰਦਰ ਸਿੰਘ ਰਾਜਾ ਨਨਹੇੜੀਆ ਨੂੰ ਚੰਡੀਗਡ਼੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬੇਨੀਵਾਲ ਨੇ ਦੱਸਿਆ  ਕਿ  ਉਪ ਪ੍ਰਧਾਨ ਅਜੀਤ ਸਿੰਘ ਭੈਣੀ ਹੋਣਗੇ। ਇਸੀ ਤਰਾਂ  ਬਲਦੇਵ ਮਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਐਡਵੋਕੇਟ, ਗੁਰਨਾਮ ਸਿੰਘ ਚੌਧਰੀ, ਹਰਭਜਨ ਸਿੰਘ ਬਜਹੇਰੀ, ਤਰਸੇਮ ਥਾਪਰ, ਚਮਕੌਰ ਸਿੰਘ ਵੀਰ, ਨਿੱਕਾ ਸਿੰਘ ਬਠਿੰਡਾ, ਸੁਖਦੇਵ ਸਿੰਘ ਸ਼ੀਰਾ,  ਲਾਲ ਸਿੰਘ ਸੁਲਹਾਨੀ ਅਤੇ ਸ੍ਰੀ ਕੁਲਦੀਪ ਸਿੰਘ ਸਰਦੂਲਗੜ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਜਦਕਿ  ਜਸਵੰਤ ਰਾਏ ਦਫ਼ਤਰ ਸਕੱਤਰ ਅਤੇ  ਪਰਮਜੀਤ ਮੱਲ ਖ਼ਜਾਨਚੀ ਨਿਯੁਕਤ ਕੀਤੇ ਗਏ ਹਨ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਇਸੀ ਤਰਾਂ ਮਾਸਟਰ ਰਾਮਪਾਲ ਅਬੀਆਣਾ, ਬਲਵੰਤ ਕੇਹਰਾ ਅੰਮ੍ਰਿਤਸਰ, ਤਾਰਾ ਚੰਦ ਭਗਤ, ਤੀਰਥ ਰਾਜਪੁਰਾ ਅਤੇ ਮਾ. ਓਮ ਪ੍ਰਕਾਸ਼ ਸਰੋਆ ਫਿਰੋਜ਼ਪੁਰ ਨੂੰ ਸਕੱਤਰ, ਸ਼ੀਲਾ ਰਾਣੀ, ਐਡਵੋਕੇਟ ਅਵਤਾਰ ਕ੍ਰਿਸ਼ਨ ਅਤੇ ਸ੍ਰੀਲੇਖਰਾਜ ਜਮਾਲਪੁਰੀ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ।

ਇਹ ਹੋਣਗੇ ਲੋਕ ਸਭਾ ਇੰਚਾਰਜ਼

ਲੋਕ ਸਭਾ ਇੰਚਾਰਜਾਂ ਦੀ ਸੂਚੀ ਵਿਚ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਤੋਂ, ਪਟਿਆਲਾ ਲੋਕ ਸਭਾ ਇੰਚਾਰਜ ਜਗਜੀਤ ਸਿੰਘ ਛੜਬੜ, ਸੰਗਰੂਰ ਲੋਕ ਸਭਾ ਇੰਚਾਰਜ ਡਾਕਟਰ ਮੱਖਣ ਸਿੰਘ, ਬਠਿੰਡਾ ਲੋਕ ਸਭਾ ਇੰਚਾਰਜ ਸ਼੍ਰੀਮਤੀ ਮੀਨਾ ਰਾਣੀ, ਫਰੀਦਕੋਟ ਲੋਕ ਸਭਾ ਇੰਚਾਰਜ ਗੁਰਬਖਸ਼ ਸਿੰਘ ਚੌਹਾਨ, ਲੁਧਿਆਣਾ ਲੋਕ ਸਭਾ ਇੰਚਾਰਜ ਦਵਿੰਦਰ ਸਿੰਘ ਰਾਮਗੜੀਆ, ਫਿਰੋਜਪੁਰ ਲੋਕ ਸਭਾ ਇੰਚਾਰਜ ਸੁਰਿੰਦਰ ਕੰਬੋਜ, ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਇੰਚਾਰਜ ਪਰਵੀਨ ਬੰਗਾ, ਹੁਸ਼ਿਆਰਪੁਰ ਲੋਕ ਸਭਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਰਾਜ ਕੁਮਾਰ ਜਨੋਤਰਾ, ਅੰਮ੍ਰਿਤਸਰ ਲੋਕ ਸਭਾ ਇੰਚਾਰਜ ਵਿਸ਼ਾਲ ਸਿੱਧੂ ਅਤੇ ਖਡੂਰ ਸਾਹਿਬ ਲੋਕ ਸਭਾ ਇੰਚਾਰਜ ਇੰਜ. ਸਤਨਾਮ ਸਿੰਘ ਤੁੜ ਹੋਣਗੇ। ਬੈਨੀਵਾਲ ਨੇ ਕਿਹਾ ਕਿ ਆਗਾਮੀ ਦਿਨਾਂ ਵਿਚ  ਜਿਲ੍ਹਾ ਅਤੇ ਵਿਧਾਨ ਸਭਾ ਪੱਧਰ ਦੇ ਢਾਂਚੇ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਪੱਧਰ ਉਤੇ ਪੰਜ-ਪੰਜ ਅਸੈਂਬਲੀ ਜੋਨ ਇੰਚਾਰਜ ਬਣਾਕੇ ਸੀਨੀਅਰ ਲੀਡਰਸ਼ਿਪ ਨੂੰ ਕੰਮ ਵੰਡਣ ਦੇ ਨਿਰਦੇਸ਼ ਦਿੱਤੇ ਗਏ ਹਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *