ਚੰਡੀਗੜ੍ਹ,26 ਜੁਲਾਈ (ਖ਼ਬਰ ਖਾਸ ਬਿਊਰੋ)
ਸੀਵਰੇਜ ਬੋਰਡ ਜਲੰਧਰ ਦੇ ਐਕਸੀਅਨ ਅਤੇ ਐਸ ਡੀ ਓ ਵਲੋਂ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਦੀ ਤੌਹੀਨ ਕਰਨ ਦਾ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੁੱਜ ਗਿਆ ਹੈ।
ਵਿਧਾਇਕ ਸੁਖਵਿੰਦਰ ਕੋਟਲੀ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਆਦਮਪੁਰ ਸ਼ਹਿਰ ਅੰਦਰ ਚੱਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਉਹਨਾਂ ਨੇ ਸੀਵਰੇਜ ਦੇ ਕੰਮ ਲਈ ਜਾਰੀ ਕੀਤੀ ਗਈ ਰਾਸ਼ੀ ਅਤੇ ਕੰਮਾਂ ਦੇ ਨਿਰੀਖਣ ਐਕਸ਼ੀਅਨ ਤੇ ਐਸ.ਡੀ.ਓ ਨੂੰ ਪੱਤਰ ਲਿਖੇ ਕਿ ਕੰਮਾ ਦੀ ਅਤੇ ਜਾਰੀ ਕੀਤੀ ਗਈ ਰਾਸ਼ੀ ਸਬੰਧੀ ਮੀਟਿੰਗ ਵਿੱਚ ਪਹੁੰਚ ਕੇ ਜਾਣਕਾਰੀ ਦੇਣ ਲਈ ਕਿਹਾ ਸੀ। ਅਧਿਕਾਰੀਆਂ ਨੂੰ ਪੱਤਰ ਲਿਖਣ ਤੋਂ ਬਾਅਦ ਵੀ ਮੀਟਿੰਗ ਵਿੱਚ ਆਉਣਾ ਮੁਨਾਸਿਬ ਨਹੀਂ ਸਮਝਿਆ ਜੋ ਕਿ ਇਕ ਚੁਣੇ ਹੋਏ ਨੁਮਾਇੰਦੇ ਦੀ ਤੌਹੀਨ ਹੈ। ਇਸ ਲਈ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤਾ ਜਾਵੇ।
ਕੋਟਲੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬੇਨਤੀ ਕੀਤੀ ਕਿ ਵਿਧਾਇਕ ਦੀ ਮਾਣ ਮਰਿਆਦਾ ਦਾ ਮਾਮਲਾ ਹੈ, ਇਸ ਲਈ ਤੁਰੰਤ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤਾ ਜਾਵੇ।