ਲੁੱਟ ਖੋਹ ਗਿਰੋਹ ਦਾ ਮਾਸਟਰ ਮਾਂਈਡ ਨਿਕਲਿਆ ਅਗਨਵੀਰ , ਤਿੰਨ ਕਾਬੂ

 

ਮੋਹਾਲੀ, 25 ਜੁਲਾਈ (ਖ਼ਬਰ ਖਾਸ ਬਿਊਰੋ)
ਮੋਹਾਲੀ ਪੁਲਿਸ ਨੇ ਕਾਰ ਲੁੱਟਣ ਵਾਲੇ ਗਿਰੋਹ ਦੇ ਮਾਸਟਰ ਮਾਈਂਡ ਅਗਨੀਵੀਰ ਸਿਪਾਹੀ ਸਮੇਤ ਤਿੰਨ  ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਮੁਲਜ਼ਮ ਫੌਜ ਵਿੱਚ ਅਗਨੀਵੀਰ ਹੋਣ ਦੇ ਬਾਵਜੂਦ ਆਪਣੇ  ਭਰਾ ਅਤੇ ਇੱਕ ਹੋਰ ਸਾਥੀ ਨਾਲ ਮਿਲਕੇ ਵਹੀਕਲ ਲੁੱਟਦਾ ਸੀ।

ਪੁਲਿਸ ਅਨੁਸਾਰ ਮੁਲਜ਼ਮਾਂ ਵਿੱਚ ਭਾਰਤੀ ਫੌਜ ਵਿੱਚ ਕਾਂਸਟੇਬਲ ਅਗਨੀਵੀਰ ਵੀ ਸ਼ਾਮਲ ਹੈ। ਅਗਨੀਵੀਰ ਲੁੱਟ ਦਾ ਮਾਸਟਰਮਾਈਂਡ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਡਿਜ਼ਾਇਰ ਟੈਕਸੀ, ਐਕਟਿਵਾ ਅਤੇ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਹੈ। ਸਾਰੀਆਂ ਗੱਡੀਆਂ ‘ਤੇ ਜਾਅਲੀ ਨੰਬਰ ਸਨ। ਇਸ ਤੋਂ ਇਲਾਵਾ ਇੱਕ ਦੇਸੀ ਪਿਸਤੌਲ 315 ਬੋਰ, ਤਿੰਨ ਕਾਰਤੂਸ ਅਤੇ ਦੋ ਖੋਹੇ ਮੋਬਾਈਲ ਵੀ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਇਸ਼ਮੀਤ ਸਿੰਘ ਉਰਫ਼ ਈਸ਼ੂ (ਅਗਨੀਵੀਰ), ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (ਦੋਵੇਂ ਅਸਲੀ ਭਰਾ), ਬਲਕਰਨ ਸਿੰਘ ਤਿੰਨੋਂ ਵਾਸੀ ਪਿੰਡ ਟਾਹਲੀ ਵਾਲਾ ਬੰਡਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਤਿੰਨੋਂ ਦੋਸ਼ੀ 18 ਤੋਂ 22 ਸਾਲ ਦੀ ਉਮਰ ਦੇ ਹਨ। ਮੁਲਜ਼ਮ ਇਸ਼ਮੀਤ 12ਵੀਂ ਪਾਸ ਹੈ। ਉਹ ਲੁੱਟੇ ਗਏ ਵਾਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ। ਤਿੰਨੋਂ ਮੁਲਜ਼ਮ ਬਿਨਾਂ ਰਜਿਸਟ੍ਰੇਸ਼ਨ ਦੇ ਬਲੌਂਗੀ ਵਿੱਚ ਕਿਰਾਏ ਦੇ ਪੀਜੀ ਵਿੱਚ ਰਹਿ ਰਹੇ ਸਨ। ਮਾਸਟਰਮਾਈਂਡ ਇਸ਼ਮੀਤ ਦਾ ਭਰਾ ਪ੍ਰਭਪ੍ਰੀਤ ਪਹਿਲਾਂ ਮੋਹਾਲੀ ‘ਚ ਟੈਕਸੀ ਚਲਾਉਂਦਾ ਸੀ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਪਿਛਲੇ ਦੋ ਮਹੀਨਿਆਂ ਤੋਂ ਬਲੌਂਗੀ ਦੇ ਇੱਕ ਪੀ.ਜੀ. ਵਿਚ ਰਹਿੰਦੇ ਸਨ। ਉਹ ਵਾਰਦਾਤ ਨੂੰ ਅੰਜ਼ਾਮ ਦੇਣ ਬਾਅਦ ਫਾਜ਼ਿਲਕਾ ਭੱਜ ਜਾਂਦਾ ਸੀ। ਮੁਲਜ਼ਮ ਬੰਦੂਕ ਦੀ ਨੋਕ ’ਤੇ ਟੈਕਸੀਆਂ ਲੁੱਟਦੇ ਸਨ। ਇਸ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਉਹ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੋ ਚੋਰੀਆਂ ਦਾ ਵੀ ਇਕਬਾਲ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ ਐਕਟਿਵਾ ਅਤੇ ਇੱਕ ਬੁਲੇਟ ਚੋਰੀ ਕੀਤਾ ਸੀ। ਉਨ੍ਹਾਂ ‘ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਉਹ ਇਨ੍ਹਾਂ ਵਾਹਨਾਂ ਨੂੰ ਹੋਰ ਵਾਰਦਾਤਾਂ ਕਰਨ ਲਈ ਹੋਰ ਮੈਂਬਰਾਂ ਨੂੰ ਦੇ ਦਿੰਦਾ ਸੀ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਫ਼ਾਜ਼ਿਲਕਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਗਰੋਹ ਵਾਹਨ ਚੋਰੀ ਕਰਦਾ ਹੈ ਅਤੇ ਨਜਾਇਜ਼ ਹਥਿਆਰਾਂ ਦੀ ਨੋਕ ‘ਤੇ ਡਰਾ ਧਮਕਾ ਕੇ ਵਾਹਨ ਲੁੱਟਦਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕੁਰਾਲੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਬੰਦੂਕ ਦੀ ਨੋਕ ‘ਤੇ ਲੁੱਟੀ ਸੀ ਕਾਰ
ਮੁਲਜ਼ਮਾਂ ਨੇ 20/21 ਜੁਲਾਈ ਦੀ ਰਾਤ ਨੂੰ ਇਨ ਡਰਾਈਵ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਜਿਸ ਫੋਨ ਰਾਹੀਂ ਕੈਬ ਬੁੱਕ ਕੀਤੀ ਗਈ ਸੀ, ਉਹ ਲੁਧਿਆਣਾ ਦੇ ਇੱਕ ਵਿਅਕਤੀ ਤੋਂ ਮੁਲਜ਼ਮਾਂ ਨੇ ਖੋਹ ਲਿਆ ਸੀ। ਕੈਬ ਡਰਾਈਵਰ ਮਨਿੰਦਰ ਨੇ ਮੁਲਜ਼ਮਾਂ ਨੂੰ ਸਨਅਤੀ ਖੇਤਰ ਵਿੱਚ ਸਥਿਤ ਟਿਕਾਣੇ ਤੋਂ ਸਵੇਰੇ ਚਾਰ ਵਜੇ ਚੁੱਕਿਆ ਅਤੇ ਚੱਪੜਚਿੜੀ ਲਿਜਾ ਰਿਹਾ ਸੀ। ਇਕ ਸੁੰਨਸਾਨ ਜਗ੍ਹਾ ‘ਤੇ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਦੀ ਕਾਰ ਅਤੇ 2500 ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਮਨਿੰਦਰ ਦੇ ਬਿਆਨਾਂ ’ਤੇ ਬਲੌਂਗੀ ਥਾਣੇ ਵਿੱਚ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਸ਼ਮੀਤ ਭਾਰਤੀ ਫੌਜ ਵਿੱਚ ਅਗਨੀਵੀਰ 
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਇਸ਼ਮੀਤ ਸਿੰਘ ਉਰਫ਼ ਈਸ਼ੂ ਨਵੰਬਰ 2022 ਵਿੱਚ ਅਗਨੀਵੀਰ ਵਜੋਂ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ਼ਮੀਤ ਪੱਛਮੀ ਬੰਗਾਲ ‘ਚ ਡਿਊਟੀ ‘ਤੇ ਤਾਇਨਾਤ ਸੀ। ਉਹ ਕਰੀਬ ਦੋ ਮਹੀਨੇ ਪਹਿਲਾਂ ਇਕ ਮਹੀਨੇ ਦੀ ਛੁੱਟੀ ‘ਤੇ ਘਰ ਆਇਆ ਸੀ। ਛੁੱਟੀ ਤੋਂ ਬਾਅਦ ਇਸ਼ਮੀਤ ਸਿੰਘ ਡਿਊਟੀ ‘ਤੇ ਵਾਪਸ ਨਹੀਂ ਗਿਆ। ਇਸ਼ਮੀਤ ਨੇ ਆਪਣੇ ਭਰਾ ਪ੍ਰਭਪ੍ਰੀਤ ਸਿੰਘ ਅਤੇ ਆਪਣੇ ਦੋਸਤ ਬਲਕਰਨ ਸਿੰਘ ਨਾਲ ਬਲੌਂਗੀ ਵਿਖੇ ਕਿਰਾਏ ‘ਤੇ ਕਮਰਾ ਲੈ ਲਿਆ ਸੀ ਅਤੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ਼ਮੀਤ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਛੁੱਟੀ ‘ਤੇ ਕਾਨਪੁਰ ਯੂਪੀ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਅਪਰਾਧ ਕਰਨ ਤੋਂ ਬਾਅਦ ਫਰਾਰ ਹੋ ਜਾਂਦਾ ਸੀ
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਫਾਜ਼ਿਲਕਾ ਤੋਂ ਬੱਸ ਜਾਂ ਰੇਲ ਗੱਡੀ ਰਾਹੀਂ ਆਉਂਦੇ ਸਨ। ਇਸ ਤੋਂ ਬਾਅਦ ਉਹ ਬਲੌਂਗੀ ਪੀਜੀ ਵਿੱਚ ਸਮਾਂ ਬਿਤਾਉਂਦਾ ਸੀ। ਸਵੇਰੇ-ਸਵੇਰੇ ਚੋਰੀ ਜਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਚੋਰੀ ਦੀ ਗੱਡੀ ਵਿੱਚ ਵਾਪਸ ਫਾਜ਼ਿਲਕਾ ਵੱਲ ਭੱਜ ਜਾਂਦਾ ਸੀ। ਉਥੇ ਉਹ ਚੋਰੀ ਕੀਤੇ ਵਾਹਨਾਂ ‘ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਦਾ ਸੀ। ਮੁਲਜ਼ਮਾਂ ਨੇ ਬਲੌਂਗੀ ਤੋਂ ਬੁਲਟ ਅਤੇ ਐਕਟਿਵਾ ਵੀ ਚੋਰੀ ਕੀਤੀ ਸੀ।

Leave a Reply

Your email address will not be published. Required fields are marked *