ਗੁਮਲਾ(ਝਾਰਖੰਡ), 19 ਜੁਲਾਈ (ਖ਼ਬਰ ਖਾਸ ਬਿਊਰੋ)
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਵੈ-ਵਿਕਾਸ ਵਿਚ ਲੱਗਾ ਮਨੁੱਖ ਸੁਪਰਮੈਨ ਬਣਨਾ ਚਾਹੁੰਦਾ ਹੈ, ਉਸ ਤੋਂ ਬਾਅਦ ਉਹ ‘ਦੇਵਤਾ’ ਅਤੇ ‘ਭਗਵਾਨ’ ਬਣਨਾ ਚਾਹੁੰਦਾ ਹੈ ਅਤੇ ਵਿਸ਼ਵ ਰੂਪ ਬਣਨ ਦੀ ਇੱਛਾ ਰੱਖਦਾ ਹੈ, ਪਰ ਇਸ ਤੋਂ ਅੱਗੇ ਕੀ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਇਨਸਾਨ ਹੋਣ ਦੇ ਬਾਵਜੂਦ ਕੁਝ ਲੋਕਾਂ ਵਿੱਚ ਮਨੁੱਖੀ ਗੁਣਾਂ ਦੀ ਘਾਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਪੈਦਾ ਕਰਨਾ ਚਾਹੀਦਾ ਹੈ। ਇੱਥੇ ਗੈਰ-ਲਾਭਕਾਰੀ ਸੰਗਠਨ ਵਿਕਾਸ ਭਾਰਤੀ ਵੱਲੋਂ ਕਰਵਾਈ ਪਿੰਡ ਪੱਧਰੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਲੋਕਾਂ ਨੂੰ ਮਨੁੱਖਤਾ ਦੀ ਭਲਾਈ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਵਿਕਾਸ ਅਤੇ ਮਨੁੱਖੀ ਇੱਛਾਵਾਂ ਦਾ ਕੋਈ ਅੰਤ ਨਹੀਂ ਹੁੰਦਾ।