ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸੀ) ਨੇ ਸਿਵਲ ਸਰਵਸਿਜ਼ ਦੀ ਪ੍ਰੀਖਿਆ ਵਿਚ ਕਥਿਤ ਧੋਖਾਧੜੀ ਲਈ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਖੇੜਕਰ ’ਤੇ ਜਾਅਲੀ ਓਬੀਸੀ ਸਰਟੀਫਿਕੇਟ ਬਣਾਉਣ ਦਾ ਦੋਸ਼ ਹੈ। ਯੂਪੀਐੱਸਸੀ ਨੇ ਪੂਜਾ ਖੇੜਕਰ ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।