ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਾਰੇ ਵਿਦੇਸ਼ੀ ਵਿਦਿਆਰਥੀ ਇੱਥੇ ਨਹੀਂ ਰਹਿ ਸਕਦੇ
ਨਵੀਂ ਦਿੱਲੀ, 19 ਜੁਲਾਈ (ਖ਼ਬਰ ਖਾਸ ਬਿਊਰੋ)
ਜ਼ਮੀਨਾਂ ਜਾਇਦਾਦਾਂ ਵੇਚਕੇ ਵਿਦੇਸ਼ ਖਾਸਕਰਕੇ ਕੈਨੇਡਾ ਰਹਿਣ ਦੇ ਇਛੁੱਕ ਨੌਜਵਾਨਾਂ ਲਈ ਇਹ ਸੁਖਦ ਖ਼ਬਰ ਨਹੀਂ ਹੈ। ਕਨੈਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਵਿਦਿਆਰਥੀਆਂ, ਨ ਨੌਜਵਾਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ। ਮਿਲਰ ਨੇ ਕੈਨੇਡਾ ਵਿਖੇ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਹੈ ਕਿ ਇੱਥੇ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਸ਼ਾਇਦ ਫਿਰ ਘਰ ਜਾ ਕੇ ਉਸ ਹੁਨਰ ਨੂੰ ਆਪਣੇ ਦੇਸ਼ ਵਾਪਸ ਚਾਹੀਦਾ ਹੈ। ਇਮੀਗਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਕੈਨੇਡਾ ਦਾ ਹੁਨਰ ਲੈ ਕੇ ਵਾਪਸ ਆਪਣੇ ਦੇਸ਼ ਜਾਓ ਅਤੇ ਇਸ ਹੁਨਰ ਦਾ ਆਪਣੇ ਦੇਸ਼ , ਆਪਣੀ ਧਰਤੀ ਉਤੇ ਫਾਈਦਾ ਲਓ। ਹੁਣ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਿਹੜੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਥੇ ਰਹਿਣ ਦੇਣਾ ਚਾਹੀਦਾ ਹੈ।
ਮਿਲਰ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਅਸਥਾਈ ਵਿਦੇਸ਼ੀ ਕਾਮਿਆ ਨੂੰ ਆਉਣ ਦੀ ਆਗਿਆ ਦੇਣ ਦੀ ਵਰਤੋ ਅਤੇ ਕੁਵਰਤੋ ਅਤੇ ਵੱਖਰਾ ਪ੍ਰੋਗਰਾਮ ਦੇਣ ਦੇ ਮਾਮਲੇ ਦੀ ਵੀ ਜਾਂਚ ਕਰ ਰਿਹਾ ਹੈ।ਉਨਾਂ ਕਿਹਾ ਕਿ ਅਸਥਾਈ ਤੌਰ ਉਤੇ ਰਹਿ ਰਹੇ ਵਿਦੇਸ਼ੀ ਵਰਕਰਜ਼ ਉਤੇ ਨਜ਼ਰ ਰੱਖੀ ਜਾ ਰਹੀ ਹੈ।
ਮਾਰਕ ਮਿਲਰ ਦੇ ਇਸ ਬਿਆਨ ਨਾਲ ਕੈਨੇਡਾ ਰਹਿਣ ਵਾਲੇ ਵਿਦਿਆਰਥੀਆਂ ਤੇ ਨੌਜਵਾਨਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਦਾ ਬਿਆਨ ਸਪਸ਼ਟ ਕਰਦਾ ਹੈ ਕਿ ਭਵਿਖ ਵਿਚ ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ (ਵਰਕ ਪਰਮਿਟ ਵਾਲਿਆਂ) ਨੂੰ ਕੈਨੇਡਾ ਨਾ ਰੱਖਣ ਦੀ ਇਛੁੱਕ ਹੈ। ਹੁਣ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਖਾਸਕਰਕੇ ਕਨੈਡਾ ਜਾਣ ਵਾਲਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।