ਜਾਅਲੀ SC ਸਰਟੀਫਿਕੇਟ, ਵੈਰੀਫਿਕੇਸ਼ਨ ਲਈ ਲੱਧੜ ਨੇ ਲਿਖਿਆ ਪੱਤਰ

ਚੰਡੀਗੜ੍ਹ, 19 ਜੁਲਾਈ (ਖ਼ਬਰ ਖਾਸ ਬਿਊਰੋ)

ਜਾਅਲੀ ਜਾਤੀ (SC) ਸਰਟੀਫਿਕੇਟ ਦੇ ਆਧਾਰ ਤੇ ਫਾਇਦਾ ਲੈਣ ਵਾਲਿਆਂ ਦਾ ਭੇਤ ਲਗਾਤਾਰ ਖੁੱਲ੍ਹ ਰਿਹਾ ਹੈ। ਉਚ ਜਾਤੀ ਨਾਲ ਸਬੰਧਤ ਲੋਕਾਂ ਵਲੋਂ ਰਾਖਵਾਂਕਰਨ ਦਾ ਲਾਭ ਲੈਣ ਲਈ ਇਕੱਲੇ ਅਨੁਸੂਚਿਤ ਜਾਤੀ ਵਰਗ ਦੇ ਨਹੀਂ ਬਲਕਿ ਪਿਛੜੀ ਸ੍ਰੇਣੀ ਦੇ ਜਾਅਲੀ ਸਰਟੀਫਿਕੇਟ ਬਣਾਕੇ ਵੀ ਲਾਭ ਲਿਆ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਚ ਤਿੰਨ ਮਾਮਲੇ ਸਾਹਮਣੇ ਆਏ ਹਨ, ਯੂਨੀਵਰਸਿਟੀ ਮੈਨੇਜਮੈਂਟ ਨੇ ਤਿੰਨੋ ਅਧਿਕਾਰੀਆਂ ਦੀ ਛੁੱਟੀ ਕਰ ਦਿੱਤੀ ਹੈ।

ਲੱਧੜ ਨੇ ਕੀ ਲਿਖਿਆ ਪੜ੍ਹੋ –

ਸਾਬਕਾ ਆਈ.ਏ.ਐੱਸ ਅਫ਼ਸਰ ਐੱਸ ਆਰ ਲੱਧੜ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਨੂੰ ਲੈ ਕੇ ਸਮਾਜ ਭਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ  ਡੀ ਕੇ ਤਿਵਾੜੀ IAS ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਚਿੱਠੀ ਵਿਚ ਲਿਖਿਆ ਹੈ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੇ ਵਰਤਾਰੇ ਨੂੰ ਰੋਕਣ ਲਈ ਭਰਤੀ ਵੇਲੇ ਪੜਤਾਲ ਕਰਨ ਦੇ ਨਾਲ ਨਾਲ ਮੁਲਾਜ਼ਮ, ਅਧਿਕਾਰੀ ਦੀ ਤਰੱਕੀ (ਪਰਮੋਸ਼ਨ) ਵੇਲੇ ਵੀ ਵਿਅਕਤੀਗਤ ਤੌਰ ਤੇ ਪੜਤਾਲ ਕਰਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ 👉  ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਦੀ ਸਹੂਲਤ ਲਈ 20 ਪਾਰਕਿੰਗ ਥਾਂਵਾਂ ਤੇ 100 ਸ਼ਟਲ ਬੱਸਾਂ ਦੀ ਵਿਵਸਥਾ

ਲੱਧੜ ਨੇ ਕਿਹਾ ਕਿ ਝੂਠੇ ਸਰਟੀਫਿਕੇਟਾਂ ਨੂੰ ਨਕੇਲ ਪਾਉਣ ਲਈ ਸਰਟੀਫਿਕੇਟ ਬਣਾਉਣ ਵਾਲੇ ਅਫਸਰਾਂ ਅਤੇ ਗਵਾਹੀ ਪਾਉਣ ਵਾਲੇ ਨੰਬਰਦਾਰਾਂ, ਕੌਂਸਲਰਾਂ ਤੇ ਹੋਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਹੀ ਇਸ ਕੋਹੜ ਨੂੰ ਪੰਜਾਬ ਚੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ  ਪੱਤਰ ਦੀ ਇੱਕ ਕਾਪੀ ਪੰਜਾਬ ਦੇ ਗਵਰਨਰ, ਪੰਜਾਬ ਦੇ ਮੁੱਖ ਮੰਤਰੀ,ਵਿਭਾਗ ਦੇ ਡਾਇਰੈਕਟਰ ਅਮਰਿਤਾ ਸਿੰਘ , ਜੁਆਇੰਟ ਸੈਕਟਰੀ ਰਾਜ ਬਹਾਦੁਰ , ਸੁਪਰਡੰਟ ਭਲਾਈ ਵਿਭਾਗ ਨੂੰ ਵੀ ਸੂਚਨਾ ਹਿੱਤ ਭੇਜੀ ਹੈ।

ਉਨਾਂ ਕਿਹਾ ਕਿ ਸਰਕਾਰ ਨੇ ਭਾਵੇਂ ਅਤੀਤ ਵਿੱਚ ਕਈ ਕੇਸਾਂ ਵਿੱਚ ਕਾਰਵਾਈ ਕੀਤੀ ਹੈ ਪਰ ਸ਼ਿਕਾਇਤ ਕਰਤਾਵਾਂ ਨੂੰ ਬਹੁਤ ਮੁਸ਼ੱਕਤ ਕਰਨ ਤੋ ਬਾਅਦ ਹੀ ਅਧੂਰ ਇਨਸਾਫ ਮਿਲਿਆ ਹੈ। ਉਨਾਂ ਪੰਜਾਬ  ਸਰਕਾਰ ਨੂੰ ਅਨੁਸੂਚਿਤ ਜਾਤੀ ਐਕਟ ਤੇ ਰੂਲਾਂ ਵਿੱਚ ਸੋਧ ਕਰ ਕੇ ਜਾਅਲੀ ਸਰਟੀਫਿਕੇਟ ਬਣਾਉਣ ਅਤੇ ਉਹਨਾਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼  ਸਖ਼ਤੀ ਨਾਲ ਪੇਸ਼ ਆਉਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

 

Leave a Reply

Your email address will not be published. Required fields are marked *