ਨਹੀਂ ਰਿਹਾ ਯਾਰਾਂ ਦਾ ਯਾਰ ਜ਼ੈਲਦਾਰ ਸਤਵਿੰਦਰ ਚੈੜੀਆਂ

ਸਮਾਜਸੇਵੀ ਤੇ ਜ਼ਿਲ੍ਹਾ ਰੂਪਨਗਰ ਕਾਂਗਰਸ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨਹੀਂ ਰਹੇ।

ਰੂਪਨਗਰ, 14 ਜੁਲਾਈ (ਖ਼ਬਰ ਖਾਸ ਬਿਊਰੋ)

ਜੈਲਦਾਰ ਚੈੜ੍ਹੀਆਂ ਹੈ ਤੋਂ ਸੀ ਹੋ ਗਿਆ। ਅ੍ੱਜ ਸਵੇਰੇ ਦਿਲ ਦਾ  ਦੌਰਾ ਪੈਣ ਕਾਰਨ ਉਹ ਦੁਨੀਆਂ ਤੋਂ ਰੁਖ਼ਸਤ ਕਰ ਗਿਆ ਹੈ। ਜੈਲਦਾਰ ਸਤਵਿੰਦਰ ਚੈੜੀਆਂ ਦਾ ਪਰਿਵਾਰ ਅਤੇ ਭਰਾ ਵਿਦੇਸ਼

ਰਹਿੰਦੇ ਹਨ, ਜਿਨਾਂ ਦੇ ਆਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜੈਲਦਾਰ ਜਿਲ੍ਹਾ ਕਾਂਗਰਸ ਪਾਰਟੀ ਦੇ  ਪ੍ਰਧਾਨ ਸਨ। ਉਹ ਮੂਲ ਰੂਪ ਵਿਚ ਕਾਂਗਰਸੀ ਸਨ ਪਰ ਧਾਰਮਿਕ ਵਿਚਾਰਾਂ ਨਾਲ ਜੁੜੇ ਹੋਏ ਸਨ। ਧਰਮ ਅਤੇ ਸਮਾਜ ਸੇਵਾ ਉਨਾਂ ਲਈ ਉਤਮ ਸੀ। ਨੌਜਵਾਨਾਂ ਖਾਸਕਰਕੇ ਖੇਡ ਮੇਲੇ ਕਰਵਾਉਣ ਵਾਲੇ ਨੌਜਵਾਨਾਂ ਵਿਚ ਜੈਲਦਾਰ ਦਾ ਨਾਮ ਬਾਈ ਚੈੜੀਆਂ ਦੇ ਰੂਪ ਵਿਚ ਲਿਆ ਜਾਂਦਾ ਸੀ। ਉਹ ਹਰੇਕ ਦੀ ਮੱਦਦ ਕਰਦਾ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਨ੍ਹਾਂ ਨੂੰ ਬੀਤੇ ਕੁਝ ਦਿਨ ਪਹਿਲਾਂ ਹਾਰਟ ਅਟੈਕ ਆਇਆ ਸੀ ਅਤੇ ਪੀਜੀਆਈ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਐਤਵਾਰ ਸਵੇਰੇ ਦੁਬਾਰਾ ਹਾਰਟ ਅਟੈਕ ਆਉਣ ਨਾਲ ਪੀਜੀਆਈ ਵਿਖੇ ਮੌਤ ਹੋ ਗਈ।ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਪਰਿਵਾਰ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਚੈੜੀਆਂ ਵਿਚ ਕੀਤਾ ਜਾਵੇਗਾ। ਖ਼ਬਰ ਖਾਸ ਡੌਟ ਕੌਮ ਵਿਛੜੀ ਰੂਹ ਨੂੰ ਸਰਧਾਂਜਲੀ ਭੇਟ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ. ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਜਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾਂ, ਸਾਬਕਾ ਜਿਲਾ ਯੂਥ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਤੇ ਦਰਸ਼ਨ ਸਿੰਘ ਅਮਰਾਲੀ, ਗੁਲਜਾਰ ਸਿੰਘ ਚਤਾਮਲੀ, ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ,, ਸੀਨੀਅਰ ਪੱਤਰਕਾਰ ਮਨਜੀਤ ਸਿੰਘ ਟੀਵਾਣਾ ਸਮੇਤ ਵੱਖ ਵੱਖ ਸਮਾਜ ਸੇਵੀ, ਧਾਰਮਿਕ ਤੇ ਪੱਤਰਕਾਰ ਆਗੂਆਂ ਨੇ ਚੈੜੀਆਂ ਦੀ ਬੇਵਕਤੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

 

 

Leave a Reply

Your email address will not be published. Required fields are marked *