-ਈ.ਟੀ.ਟੀ. ਤੋਂ ਮਾਸਟਰ ਕੇਡਰ ਦੀਆਂ ਪਰਮੋਸ਼ਨਾ ਜਲਦ ਕਰਨ ਤੇ ਸਹਿਮਤੀ
-ਬਦਲੀਆਂ ਦਾ ਪੋਰਟਲ ਅਗਲੇ ਹਫਤੇ ਖੁੱਲਣ ਦੀ ਗੱਲ ਕਹੀ*
ਮੁਹਾਲੀ 12 ਜੁਲਾਈ (ਖ਼ਬਰ ਖਾਸ ਬਿਊਰੋ)
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਨਾਲ ਪੂਰਬ ਦਿੱਤੇ ਅਜੰਡੇ ਤੇ ਪੈਨਲ ਮੀਟਿੰਗ ਹੋਈ ਜਿਸ ਦੀ ਅਗਵਾਈ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਬਿੰਦਰ ਸਸਕੌਰ,ਕੈਸ਼ੀਅਰ ਅਮਨਦੀਪ ਸ਼ਰਮਾਂ ਨੇ ਕੀਤੀ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਅਜੰਡੇ ਤੇ ਵਿਸਥਾਰ ਪੂਰਵਕ ਗੱਲ ਹੋਈ ਜਿਸ ਵਿੱਚ ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਸਿੱਖਿਆ ਨੀਤੀ 2020 ,6 ਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ,ਮੁਲਾਜ਼ਮਾਂ ਦੇ ਕੱਟੇ ਸਾਰੇ ਭੱਤੇ ਬਹਾਲ , 15-1-15 ਦਾ ਪ੍ਰੋਬੇਸ਼ਨ ਪੀਰੀਅਡ ਐਂਕਟ ਰੱਦ ਕਰਕੇ ਪੂਰਨ ਲਾਭ ਦੇਣ ,17-7-20 ਤੋਂ ਬਾਅਦ ਦੀਆ ਨਵੀਆਂ ਭਰਤੀਆਂ ਨੂੰ ਕੇਂਦਰ ਦੀ ਥਾਂ ਪੰਜਾਬ ਦਾ ਸਕੇਲ ਲਾਗੂ ਕਰਨ ਸਬੰਧੀ ਮੰਗ ਜਥੇਬੰਦੀ ਵੱਲੋਂ ਜ਼ੋਰ ਨਾਲ਼ ਕੀਤੀ ਗਈ। ਜਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਮੰਗਾਂ ਨੂੰ ਸਰਕਾਰ ਨਾਲ ਵਿਚਾਰਨ ਦੀ ਗੱਲ ਆਖੀ।
ਬਦਲੀਆਂ ਸਬੰਧੀ ਵਿਭਾਗ ਵੱਲੋਂ ਅਗਲੇ ਹਫ਼ਤੇ ਪੋਰਟਲ ਖੋਲਣ੍ਹ ਬਾਰੇ ਆਖਿਆ ਗਿਆ । ਜਥੇਬੰਦੀ ਵੱਲੋਂ ਆਪਸੀ ਬਦਲੀ ਸਬੰਧੀ ਪਾਲਿਸ ਵਿਚਲੀ ਸ਼ਰਤ ਨੂੰ ਹਟਾਉਣ ਦੀ ਗੱਲ ਤਰਕ ਨਾਲ਼ ਕੀਤੀ ਜਿਸ ਤੇ ਅਧਿਕਾਰੀਆਂ ਦਾ ਹਾਂ ਪੱਖੀ ਹੁੰਗਾਰਾ ਸੀ,
ਈਟੀਟੀ ਤੋਂ ਮਾਸਟਰ ਕਾਡਰ ਦੀਆਂ ਪਰਮੋਸਨਾਂ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਬਾਕੀ ਕਾਡਰਾਂ ਦੀ ਜਲਦ ਪਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ।
ਬਾਕੀ ਪ੍ਰਮੋਸ਼ਨਾਂ ਤੇ ਵੀ ਕੰਮ ਵੀ ਚੱਲ ਰਿਹਾ ਹੈ।
HT CHT ਦੀਆਂ ਪਰਮੋਸਨਾਂ ਸਾਲ ਵਿੱਚ ਚਾਰ ਵਾਰ ਕਰਨ ਤੇ ਵੀ ਸਹਿਮਤੀ ਬਣੀ। ਜਿਹੜੇ ਜ਼ਿਲ੍ਹਿਆਂ ਵਿੱਚ ਵਿੱਚ HT CHT ਦੀ ਪਰਮੋਸ਼ਨਾ ਦਾ ਕੰਮ ਢਿੱਲਾ ਚੱਲ ਰਿਹਾ ਹੈ ਉਨਾਂ ਦੀ ਸਖਤੀ ਨਾਲ ਜੁਆਬਦੇਹੀ ਕੀਤੀ ਜਾ ਰਹੀ ਹੈ।
ਵਾਪਸ ਲਈਆਂ ਗ੍ਰਾਟਾਂ ਜਲਦ ਜਾਰੀ ਕਰਨ ਤੇ ਸਹਿਮਤੀ ਬਣੀ।
ਜਿੰਨਾਂ ਟੀਚਰਾਂ ਨੇ ਰਿਵਸ਼ਨ ਲੈ ਲਈ ਹੈ। ਉਨਾਂ ਨੂੰ ਪਿਛਲੇ ਕਾਡਰ ਵਿੱਚ ACP ਦੇਣ ਦੀ ਮੰਗ ਕੀਤੀ ਗਈ।
ਸਿੱਧੀ ਭਰਤੀ ਵਿੱਚ ਦੂਜੇ ਜ਼ਿਲ੍ਹਿਆਂ ਵਿੱਚ ਗਏ HT CHT ਨੂੰ ਬਦਲੀ ਲਈ ਵਿਸ਼ੇਸ਼ ਮੋਕਾ ਦੇਣ ਦੀ ਮੰਗ ਕੀਤੀ ਗਈ।
BPEO ਦਫ਼ਤਰਾਂ ਵਿੱਚ ਲਗਾਏ 228 ਪੀਟੀਆਈ ਨੂੰ ਉਹਨਾਂ ਦੇ ਆਪਣੇ ਸਕੂਲ ਫਾਰਗ ਕਰ ਭੇਜਣ ਦੀ ਗੱਲ ਕੀਤੀ ਗਈ ।ਵਿਭਾਗ ਵੱਲੋੰ 2000 ਪੀਟੀਆਈ ਦੀ ਭਰਤੀ ਕਰਨ ਦੀ ਗੱਲ ਵਿਭਾਗ ਨਾ ਆਖੀ , 1904 ਐਚ ਟੀ ਦੀਆਂ ਅਸਾਮੀਆਂ ਦੀ ਮੰਨਜੂਰੀ ਵਿੱਤ ਵਿਭਾਗ ਪਾਸ ਰੀਵਾਈਵਲ ਲਈ ਭੇਜੀ ਗਈ ਹੈ । ਐਚ ਟੀ ਤੋਂ ਸੀਐਚਟੀ ਦੀਆਂ ਪ੍ਰਮੋਸ਼ਨਾਂ ਜਲਦ ਕਰਨ ਦੀ ਗੱਲ ਅਧਿਕਾਰੀਆਂ ਵੱਲੋਂ ਆਖੀ ਗਈ ।
ETT ਤੋਂ ਮਾਸਟਰ ਕਾਡਰ ਦੀਆਂ ਪਦ ਉੱਨਤੀਆਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ । ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਤਰੱਕੀ ਬਤੌਰ ਪ੍ਰਿੰਸੀਪਲ ਕਰਨ ਤੇ ਵੀ ਲੰਬੀ ਵਿਚਾਰ ਚਰਚਾ ਕੀਤੀ ਗਈ।
2018 ਦੇ ਅਧਿਆਪਕ ਮਾਰੂ ਰੂਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਜਿਸ ਤੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਿਰਿਆ ਚੱਲ ਰਹੀ ਹੈ।
ਖਾਲੀ ਪੋਸਟਾਂ ਭਰਨ ਦੀ ਮੰਗ ਤੇ ਅਧਿਕਾਰੀਆਂ ਕਿਹਾ ਕਿ ਨਵੀਆਂ ਛੇ ਹਜ਼ਾਰ ਅਸਾਮੀਆਂ ਬਣਦੀਆਂ ਹਨ। ਨਵੀਆਂ ਪੋਸਟਾਂ ਤੇ ਕੰਮ ਤੇਜ਼ੀ ਨਾਲ ਚੱਲ ਰਿਹਾ।
ਬੀਐਲਓ ਡਿਊਟੀਆਂ ਤੇ ਹੋਰ ਗੈਰਵਿਦਿਅਕ ਕੰਮਾਂ ਸਬੰਧੀ ਜਥੇਬੰਦੀ ਨੇ ਸਖ਼ਤ ਸਟੈਂਡ ਲੈਦਿਆਂ,ਇਹ ਡਿਊਟੀਆਂ ਕੱਟਣ ਤਰੁੰਤ ਲਈ ਕਿਹਾ। ਅਧਿਕਾਰੀਆਂ ਨੂੰ ਬਦਲਵੇਂ ਪ੍ਰਬੰਧ ਵੀ ਦੱਸੇ ਗਏ। ਇਸ ਤੇ ਅਧਿਕਾਰੀਆਂ ਨੇ ਸਰਕਾਰ ਪੱਧਰ ਗੱਲ ਕਰਕੇ ਜਥੇਬੰਦੀ ਦੇ ਸੁਝਾਵਾਂ ਅਨੁਸਾਰ ਮਾਮਲਾ ਹੱਲ ਕੀਤਾ ਜਾਵੇਗਾ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਭੁੱਟੋ, ਸੁਰਜੀਤ ਸਿੰਘ ਮੁਹਾਲੀ, ਰਵਿੰਦਰ ਸਿੰਘ ਪੱਪੀ, ਅਮਰ ਸਿੰਘ, ਸੁਨੀਲ ਸ਼ਰਮਾ, ਜਸਵੀਰ ਸਿੰਘ ਚਾਹਲ, ਬਲਜੀਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ, ਹਿੰਮਤ ਸਿੰਘ, ਮਨਪ੍ਰੀਤ ਸਿੰਘ ਮੁਹਾਲੀ, ਸੁਰਿੰਦਰ ਬਰਨਾਲਾ ਤੇ ਤਜਿੰਦਰ ਸਿੰਘ ਤੇਜੀ ਹਾਜ਼ਰ ਸਨ।