ਕੀਵ, 17 ਅਪਰੈਲ (ਖ਼ਬਰ ਖਾਸ ਬਿਊਰੋ)
ਰੂਸ ਵਲੋਂ ਦਾਗੀਆਂ ਗਈਆਂ ਤਿੰਨ ਮਿਜ਼ਾਈਲਾਂ ਅੱਜ ਉੱਤਰੀ ਯੂਕਰੇਨ ਦੇ ਚੇਰਨੀਹਿਵ ਵਿਚ ਅੱਠ ਮੰਜ਼ਿਲਾ ਇਮਾਰਤ ‘ਤੇ ਡਿੱਗ ਗਈਆਂ, ਜਿਸ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ਹਿਰ ਦੇ ਕਾਰਜਕਾਰੀ ਮੇਅਰ ਅਲੈਗਜ਼ੈਂਦਰ ਲੋਮਾਕੋ ਨੇ ਕਿਹਾ ਕਿ ਸਵੇਰੇ ਹੋਏ ਹਮਲੇ ਵਿੱਚ ਲੋਕ ਖੌ਼ਫ਼ਜ਼ਦਾ ਹੋ ਗਏ।