ਜਥੇਦਾਰ ਸਾਹਿਬਾਨ ਨੇ 15 ਨੂੰ ਬੁਲਾਈ ਮੀਟਿੰਗ, ਬਾਗੀ ਅਕਾਲੀਆਂ ਦੀ ਚਿੱਠੀ ‘ਤੇ ਹੋਵੇਗਾ ਵਿਚਾਰ

ਅੰਮ੍ਰਿਤਸਰ, 12 ਜੁਲਾਈ (ਖ਼ਬਰ ਖਾਸ ਬਿਊਰੋ)

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 15 ਜੁਲਾਈ ਨੂੰ ਜਥੇਦਾਰ ਸਾਹਿਬਾਨ ਦੀ ਬੈਠਕ ਸੱਦ ਲਈ ਹੈ। ਪਤਾ ਲੱਗਿਆ ਹੈ ਕਿ ਇਸ ਬੈਠਕ ਵਿਚ ਬਾਗੀ ਅਕਾਲੀ ਆਗੂਆਂ ਵਲੋਂ ਅਤੀਤ ਵਿਚ ਕੀਤੀਆਂ ਗਲਤੀਆਂ ਦੀ ਮਾਫ਼ੀ ਲਈ ਦਿੱਤੀ ਚਿੱਠੀ ਉਤੇ ਵਿਚਾਰ ਕੀਤਾ ਜਾਵੇਗਾ। 15 ਜੁਲਾਈ ਨੂੰ ਬਾਅਦ ਦੁਪਹਿਰ 12 ਵਜੇ ਹੋਣ ਵਾਲੀ ਇਸ ਮੀਟਿੰਗ ਵਿਚ ਬਾਗੀ ਅਕਾਲੀ ਆਗੂਆਂ ਦੀ ਚਿੱਠੀ ਦੇ ਨਾਲ ਨਾਲ ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਹੋਰ ਮਸਲਿਆਂ ਉਤੇ ਵੀ ਵਿਚਾਰ ਕੀਤਾ ਜਾਵੇਗਾ। ਚਰਚਾ ਹੈ ਕਿ ਮੀਟਿੰਗ ਵਿਚ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਲਈ ਵੀ ਬੁਲਾਇਆ ਜਾ ਸਕਦਾ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਇੱਥੇ ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਤੋ ਵੱਖ ਹੋਏ ਕੁੱਝ ਆਗੂਆਂ ਨੇ ਜਿਹਨਾਂ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਾਕਾ ਪ੍ਰਧਾਨ ਬੀਬੀ ਜਗੀਰ ਕੌਰ, ਸਿੰਕਦਰ ਸਿੰਘ ਮਲੂਕਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਪੰਜੋਲੀ, ਸੁਰਜੀਤ ਸਿੰਘ ਰੱਖੜਾ ਤੇ ਹੋਰਨਾਂ ਨੇ ਇਕ ਜੁਲਾਈ ਨੂੰ ਜਥੇਦਾਰ ਸਾਹਿਬ ਨੂੰ ਚਿੱਠੀ ਸੌਂਪਕੇ ਸਜ਼ਾ ਲਾਉਣ ਤੇ ਮਾਫ਼ੀ ਦੇਣ ਦੀ ਮੰਗ ਕੀਤੀ ਸੀ।

ਚਿੱਠੀ ਵਿਚ ਲਿਖਿਆ ਸੀ–

ਬਾਗੀ ਅਕਾਲੀ ਆਗੂਆਂ ਨੇ ਲਿਖਿਆ ਸੀ ਕਿ ਅਤੀਤ ਵਿਚ ਅਕਾਲੀ ਸਰਕਾਰ ਖਾਸਕਰਕੇ 2007  ਤੋ 2017 ਦੌਰਾਨ, ਪਾਰਟੀ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕਈ ਗਲਤੀਆਂ ਹੋਈਆਂ ਹਨ। ਲੀਡਰਸ਼ਿਪ ਦਾ ਦੋਸ਼ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇਣ ਤੇ  ਕੇਸ ਵਾਪਸ ਲੈਣ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਕੋਟਕਪੁਰਾ ਤੇ ਬਹਿਬਲਕਲਾਂ ਗੋਲੀ ਕਾਂਡ , ਸੁਮੇਧ ਸੈਣੀ ਨੂੰ ਡੀਜੀਪੀ ਲਾਉਣ, ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇਣ ਸਮੇਤ ਕਈ ਗਲਤੀਆਂ ਕੀਤੀਆਂ ਹਨ। ਇਸ ਲਈ ਧਾਰਮਿਕ ਵਿਧੀ ਵਿਧਾਨ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਵੀ ਸਜ਼ਾ ਲਾਵੇਗਾ ਉਹ ਭੁਗਤਣ ਲਈ ਤਿਆਰ ਹਨ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਲੀਡਰਸ਼ਿਪ ਕਈ ਵਾਰ ਖਾਸਕਰਕੇ ਅਕਾਲੀ ਦਲ ਦੇ 100 ਸਾਲਾ ਸ਼ਤਾਬਦੀ ਮੌਕੇ ਦਰਬਾਰ ਸਾਹਿਬ ਜਾ ਕੇ ਅਤੀਤ ਵਿਚ ਹੋਈਆਂ ਗਲਤੀਆਂ ਦੀ ਮਾਫ਼ੀ ਮੰਗ ਚੁੱਕੇ ਹਨ, ਪਰ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ  ਪ੍ਰਧਾਨ ਨੇ ਵਿਧੀ ਵਿਧਾਨ ਅਨੁਾਸਰ ਮਾਫ਼ੀ ਨਹੀਂ ਮੰਗੀ। ਮਾਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬ ਵਲੋਂ ਬਲਾਉਣ ਤੇ ਸਜ਼ਾ ਲਾਉਣ ਬਾਅਦ ਹੀ ਮੰਨੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਜਥੇਦਾਰ ਸਾਹਿਬਾਨ ਜੋ ਸਜ਼ਾ ਲਾਉਣਗੇ ਉਹ ਭੁਗਤਣਗੇ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

 

Leave a Reply

Your email address will not be published. Required fields are marked *