ਚੰਡੀਗੜ੍ਹ, 11 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਦਾ ਇਕ ਹੋਰ IAS ਅਧਿਕਾਰੀ ਕਰਨੈਲ ਸਿੰਘ ਸਮੇਂ ਤੋਂ ਪਹਿਲਾਂ ਰਿਟਾਇਰ ਹੋ ਰਿਹਾ ਹੈ। 2015 ਬੈਚ ਦੇ IAS ਕਰਨੈਲ ਸਿੰਘ ਨੇ 10 ਅਪਰੈਲ ਨੂੰ ਸਵੈ-ਇੱਛਾ ਨੌਕਰੀ ਤੋਂ ਅਸਤੀਫ਼ਾ ਦਿੱਤਾ ਸੀ, ਜਿਸਦੀ ਅਰਜ਼ੀ (ਸਵੈ ਇੱਛਾ ਸੇਵਾਮੁਕਤੀ) ਨੂੰ ਸਵੀਕਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਅਹੁਦੇ ਤੋਂ ਬਦਲ ਜਾਣ ਬਾਅਦ ਸਰਕਾਰ ਨੇ ਕਰਨੈਲ ਸਿੰਘ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਸੀ। ਸਕੱਤਰੇਤ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਵਿਚ ਅੱਜਕ੍ਲ ਸੁਖਾਵਾਂ ਮਾਹੌਲ ਨਹੀਂ ਹੈ। ਕਰਨੈਲ ਸਿੰਘ ਦੇ ਸਵੈ ਇਛਾ ਸੇਵਾਮੁਕਤੀ ਲੈਣ ਦੇ ਪਿੱਛੇ ਵੀ ਸਰਕਾਰ ਦੇ ਇਕ ਉਚ ਅਧਿਕਾਰੀ ਨਾਲ ਸਬੰਧ ਸੁਖਾਵੇਂ ਨਾ ਹੋਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ 2015 ਬੈਚ ਦੇ ਆਈ.ਏ.ਐਸ ਅਧਿਕਾਰੀ ਕਰਨੈਲ ਸਿੰਘ ਨੇ 10 ਅਪ੍ਰੈਲ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਸਵੈ-ਇੱਛਾ ਸੇਵਾਮੁਕਤੀ ਦੀ ਮੰਗ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਕੋਈ ਪੋਸਟਿੰਗ ਨਾ ਦੇਣ ਕਾਰਨ ਉਹ ਨਾਰਾਜ਼ ਸਨ। ਜਿਸ ਕਰਕੇ ਉਨ੍ਹਾਂ ਅਪ੍ਰੈਲ ਮਹੀਨੇ ਵਿੱਚ ਵੀ.ਆਰ.ਐਸ. ਮੰਗੀ ਸੀ। ਉਨ੍ਹਾਂ ਦੀ ਸੇਵਾਮੁਕਤੀ ਸਤੰਬਰ ਵਿਚ ਹੋਣੀ ਹੈ।