ਉਮੀਦਵਾਰਾਂ ਨੇ ਚੋਣ ਖਰਚੇ ਦੀ ਡਿਟੇਲ ਕਰਵਾਈ ਜਮਾਂ
ਚੰਡੀਗੜ੍ਹ,10 ਜੁਲਾਈ (ਖ਼ਬਰ ਖਾਸ ਬਿਊਰੋ)
ਪਿਛਲੇ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਵਿਚ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਨੇ ਤਕਰੀਬਨ ਆਪਣਾ ਚੋਣ ਖਰਚੇ ਦੀ ਜਾਣਕਾਰੀ ਚੋਣ ਕਮਿਸ਼ਨ ਕੋਲ੍ਹ ਜਮਾਂ ਕਰਵਾ ਦਿੱਤੀ ਹੈ। ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੈ ਟੰਡਨ ਨੇ ਚੋਣ ਖਰਚੇ ਵਿਚ ਤਾਂ ਕਾਂਗਰਸ ਦੇ ਉਮੀਦਵਾਰ ਨੂੁੰ ਹਰਾ ਦਿੱਤਾ ਹੈ, ਪਰ ਵੋਟਾਂ ਦੀ ਦੌੜ ਵਿਚ ਪਿੱਛੇ ਰਹਿ ਗਏ ਹਨ। ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਤੋਂ ਸਿਰਫ਼ ਢਾਈ ਹਜ਼ਾਰ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ।
ਟੰਡਨ ਨੇ ਖਰਚੇ 55.71 ਲੱਖ ਰੁਪਏ
ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣਾਂ ਵਿਚ 50 ਲੱਖ 28 ਹਜ਼ਾਰ ਰੁਪਏ ਖਰਚ ਕੀਤੇ ਹਨ, ਜਦਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ 55 ਲੱਖ 71 ਹਜ਼ਾਰ ਰੁਪਏ ਖਰਚ ਕੀਤੇ ਹਨ। ਇਸੀ ਤਰਾਂ ਬਸਪਾ ਉਮੀਦਵਾਰ ਡਾ ਰੀਤੂ ਸਿੰਘ ਨੇ 9 ਲੱਖ 24 ਹਜ਼ਾਰ ਰੁਪਏ ਖਰਚ ਕਰਨ ਦੀ ਰਿਪੋਰਟ ਜਮਾ ਕਰਵਾਈ ਹੈ। ਭਾਵੇਂ ਕਿ ਚੋਣ ਕਮਿਸ਼ਨ ਕੋਲ ਉਮੀਦਵਾਰਾਂ ਨੇ ਚੋਣ ਪ੍ਰਚਾਰ ਲਈ ਖਰਚੇ ਪੈਸੇ ਦੀ ਡਿਟੇਲ ਜਮਾਂ ਕਰਵਾ ਦਿੱਤੀ ਹੈ, ਪਰ ਇਹ ਡਿਟੇਲ ਆਮ ਲੋਕਾਂ ਦੇ ਗਲੇ ਨਹੀਂ ਉਤਰ ਰਹੀ।
ਉਮੀਦਵਾਰ 75 ਲੱਖ ਰੁਪਏ ਖਰਚ ਕਰ ਸਕਦਾ ਸੀ
ਚੋਣ ਕਮਿਸ਼ਨ ਨੇ ਹਰੇਕ ਉਮੀਦਵਾਰ ਲਈ 75 ਲੱਖ ਰੁਪਏ ਖਰਚ ਕਰਨ ਦੀ ਹੱਦ ਤੈਅ ਕੀਤੀ ਸੀ। ਸਾਰੇ ਉਮੀਦਵਾਰਾਂ ਨੇ ਚੋਣ ਵਿਭਾਗ ਨੂੰ ਦਿੱਤੇ ਖਰਚੇ ਦੇ ਵੇਰਵਿਆਂ ਵਿੱਚ ਪ੍ਰਾਪਤ ਦਾਨ ਅਤੇ ਚੋਣ ਪ੍ਰਚਾਰਕਾਂ ਦੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ‘ਤੇ ਕੀਤੇ ਖਰਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਇੱਥੇ-ਇੱਥੇ ਖਰਚੇ ਪੈਸੇ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਰੈਲੀ ‘ਤੇ 1 ਲੱਖ 63 ਹਜ਼ਾਰ, ਉੱਤਰਾਖੰਡ ਦੇ ਸੀਐੱਮ ਪੀਏ ਧਾਮੀ ਦੀ ਰੈਲੀ ‘ਤੇ 92 ਹਜ਼ਾਰ 294, ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿੱਤਿਆਨਾਥ ਦੀ ਰੈਲੀ ‘ਤੇ 2 ਲੱਖ 62 ਹਜ਼ਾਰ, ਨਿਤਿਨ ਗਡਕਰੀ ਦੇ ਸੰਬੋਧਨ ‘ਤੇ 22 ਹਜ਼ਾਰ 350, 22 ਹਜ਼ਾਰ 350 ਰੁਪਏ ਸਿਮਰਤੀ ਇਰਾਨੀ ਤੋਂ ਚੋਣ ਪ੍ਰਚਾਰ ਕਰਵਾਉਣ ਲਈ ‘ਤੇ 54 ਹਜ਼ਾਰ 600 ਰੁਪਏ ਖਰਚ ਹੋਏ ਹਨ, ਹਿਮਾਚਲ ਦੇ ਨੇਤਾ ਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਦੀ ਰੈਲੀ ‘ਤੇ 91 ਹਜ਼ਾਰ ਰੁਪਏ ਖਰਚ ਹੋਏ ਹਨ।
ਇਸੀ ਤਰਾਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਸਮਰਥਨ ‘ਚ ਪ੍ਰਿਯੰਕਾ ਗਾਂਧੀ ਨੇ ਸੈਕਟਰ-27 ਦੇ ਰਾਮਲੀਲਾ ਗਰਾਊਂਡ ‘ਚ ਇਕ ਰੈਲੀ ਕੀਤੀ, ਜਿਸ ‘ਤੇ ਕਾਂਗਰਸ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 3 ਲੱਖ ਰੁਪਏ ਖਰਚ ਕੀਤੇ ਹਨ ਨੇ ਬਾਪੂਧਾਮ ‘ਚ ਰੋਡ ਸ਼ੋਅ ਕੀਤਾ ਸੀ, ਜਿਸ ਦੀ ਕੀਮਤ 99 ਹਜ਼ਾਰ ਰੁਪਏ ਦੱਸੀ ਗਈ ਹੈ।
ਤਿਵਾੜੀ ਨੇ ਸ਼ੋਸ਼ਲ ਮੀਡੀਆ ‘ਤੇ 43 ਹਜ਼ਾਰ ਰੁਪਏ ਖਰਚੇ
ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਸੋਸ਼ਲ ਮੀਡੀਆ (ਫੇਸਬੁੱਕ) ਮੁਹਿੰਮ ‘ਤੇ 1 ਲੱਖ 17 ਹਜ਼ਾਰ ਰੁਪਏ ਖਰਚ ਕੀਤੇ ਹਨ। ਉਮੀਦਵਾਰ ਵੱਲੋਂ ਵਰਤੀ ਗਈ ਗੱਡੀ ਦੀ ਕੀਮਤ 80,500 ਰੁਪਏ ਹੈ। ਜਦਕਿ ਕਾਂਗਰਸ ਦੇ ਤਿਵਾੜੀ ਨੇ ਆਪਣੀ ਗੱਡੀ ‘ਤੇ 25 ਹਜ਼ਾਰ ਰੁਪਏ ਖਰਚ ਕੀਤੇ ਹਨ।
ਤਿਵਾੜੀ ਨੇ ਸੋਸ਼ਲ ਮੀਡੀਆ ਦੇ ਪ੍ਰਚਾਰ ‘ਤੇ 43 ਹਜ਼ਾਰ ਰੁਪਏ ਖਰਚ ਕੀਤੇ ਹਨ। ਰੇਡੀਓ ਪਬਲੀਸਿਟੀ ‘ਤੇ 4 ਲੱਖ 11 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ। ਸ਼ਹਿਰ ਵਿੱਚ ਯੂਨੀਪੋਲ ਅਤੇ ਹੋਰ ਪ੍ਰਚਾਰ ’ਤੇ 13 ਲੱਖ 38 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।
ਇਸ ਤਰਾਂ ਚੋਣ ਖਰਚਾ ਕਰਨ ਵਿਚ ਤਾਂ ਭਾਜਪਾ ਉ੍ਮੀਦਵਾਰ ਨੇ ਕਾਂਗਰਸ ਨੂੰ ਹਰਾ ਦਿੱਤਾ ਪਰ ਵੋਟਾਂ ਦੀ ਦੌੜ ਵਿਚ ਭਾਜਪਾ ਉਮੀਦਵਾਰ ਥੋੜਾ ਪਿੱਛੇ ਰਹਿ ਗਿਆ। ਚਰਚਾਵਾਂ ਹਨ ਕਿ ਭਾਜਪਾ ਲੀਡਰਸ਼ਿਪ ਨੂੰ ਓਵਰ ਕੌਂਨਫੀਡੈਂਸ ਲੈ ਬੈਠਾ।