ਰਾਸ਼ਟਰੀ ਪੁਰਸਕਾਰਾਂ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ – ਡਿਪਟੀ ਕਮਿਸ਼ਨਰ 

ਰੂਪਨਗਰ, 8 ਜੁਲਾਈ (ਖ਼ਬਰ ਖਾਸ ਬਿਊਰੋ)
 ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਤੇ ਪਰਸਨਜ਼ ਵਿਦ ਡਿਸਏਬਲਿਟੀ ਮੰਤਰਾਲਾ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨਾਂ ਨੂੰ ਹਰੇਕ ਸਾਲ ਅੰਤਰ-ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਦੀ ਵੰਡ ਕੀਤੀ ਜਾਂਦੀ ਹੈ। ਇਨ੍ਹਾਂ ਪੁਰਸਕਾਰਾਂ ਨੂੰ ਦੋ ਸ਼੍ਰੇਣੀਆਂ ਨੈਸ਼ਨਲ ਅਵਾਰਡ ਫਾਰ ਇੰਡੀਵੀਜਿਊਲ ਐਕਸੀਲੈਸ ਅਤੇ ਦਿਵਿਆਂਗਜਨਾ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ ਨੂੰ ਨੈਸ਼ਨਲ ਅਵਾਰਡਾਂ ਨਾਲ ਸਨਮਾਨਿਆ ਜਾਣਾ ਹੈ l।
ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ 13 ਤਰ੍ਹਾਂ ਦੇ ਵੱਖ-ਵੱਖ ਐਵਾਰਡ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਸਭ ਤੋਂ ਉੱਤਮ ਦਿਵਿਆਂਗਜਨ, ਉੱਤਮ ਦਿਵਿਆਂਗਜਨ, ਉੱਤਮ ਦਿਵਿਆਂਗਜਨ ਲੜਕਾ/ਲੜਕੀ, ਦਿਵਿਆਂਗਜਨਾ ਲਈ ਕੰਮ ਕਰਦੇ ਸਭ ਤੋਂ ਉੱਤਮ ਵਿਅਕਤੀ, ਦਿਵਿਆਂਗਜਨ ਦੇ ਖੇਤਰ ਵਿੱਚ ਸਭ ਤੋਂ ਉੱਤਮ ਪੁਨਰਵਾਸ ਪੇਸ਼ੇਵਰ, ਦਿਵਿਆਂਗਜਨ ਦੇ ਖੇਤਰ ਵਿੱਚ ਸਭ ਤੋਂ ਉੱਤਮ ਖੋਜ/ ਨਵਾਂ ਰੁਝਾਨ/ ਉਤਪਾਦ ਵਿਕਾਸ, ਦਿਵਿਆਂਗਜਨ ਸਸ਼ਕਤੀਕਰਨ ਹਿੱਤ ਸਭ ਤੋਂ ਉੱਤਮ ਸੰਸਥਾ ਦਿਵਿਆਗਜਨਾਂ ਲਈ ਸਭ ਤੋਂ ਉੱਤਮ ਰੋਜਗਾਰ-ਦਾਤਾ, ਦਿਵਿਆਂਗਜਨਾ ਲਈ ਸਭ ਤੋਂ ਉੱਤਮ ਪਲੇਸਮੈਂਟ ਏਜੰਸੀ, ਸੁਗਮਿਆ ਭਾਰਤ ਅਭਿਆਨ ਤਹਿਤ ਅੜਚਨ ਰਹਿਤ ਵਾਤਾਵਰਨ ਲਈ ਸਭ ਤੋਂ ਉੱਤਮ ਰਾਜ/ਯੂ.ਟੀ/ਜ਼ਿਲ੍ਹਾ, ਸਭ ਤੋਂ ਉੱਤਮ ਸੁਗੰਮਿਆ ਆਵਾਜਾਈ ਦੇ ਸਾਧਨ/ਸੂਚਨਾ ਤੇ ਸੰਚਾਰ, ਦਿਵਿਆਂਗਜਨਾ ਦੇ ਅਧਿਕਾਰ/ਯੂ.ਡੀ.ਆਈ.ਡੀ. ਤੇ ਸਸ਼ਕਤੀਕਰਨ ਦੀ ਹੋਰ ਯੋਜਨਾਵਾਂ ਦੇ ਕੰਮਾਂ ਵਿੱਚ ਸਭ ਤੋਂ ਉੱਤਮ ਰਾਜ/ਯੂ.ਟੀ./ਜ਼ਿਲ੍ਹਾ, ਰਾਜ/ਯੂ.ਟੀ. ਵਿੱਚ ਦਿਵਿਆਂਗਜਨਾ ਦੇ ਅਧਿਕਾਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਦਿਵਿਆਂਗ ਕਮਿਸ਼ਨਰ, ਪੁਨਰਵਾਸ ਸੇਵਾਵਾਂ ਲਈ ਪੇਸ਼ੇਵਰ ਤਿਆਰ ਕਰਨ ਵਾਲੀ ਸਭ ਤੋਂ ਉੱਤਮ ਸੰਸਥਾ ਨੂੰ ਸਨਮਾਨਿਤ ਕੀਤਾ ਜਾਣਾ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਲੋੜੀਂਦੀਆਂ ਯੋਗਤਾਵਾਂ ਲਈ ਅਤੇ ਮੁਕੰਮਲ ਅਰਜੀ ਸਬੰਧਤ ਸੰਸਥਾ ਜਾਂ ਵਿਅਕਤੀ ਵੱਲੋਂ ਭਾਰਤ ਸਰਕਾਰ ਦੀ ਵੈਬਸਾਈਟ www.depwd.gov.in ਅਤੇ www.awards.gov.in ਉੱਤੇ ਨਿਰਧਾਰਿਤ ਮਿਤੀ 31 ਜੁਲਾਈ 2024 ਤੱਕ ਭਰਿਆ ਜਾ ਸਕਦਾ ਹੈ।
ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

Leave a Reply

Your email address will not be published. Required fields are marked *