ਰੂਪਨਗਰ, 7 ਜੁਲਾਈ (ਖ਼ਬਰ ਖਾਸ ਬਿਊਰੋ)
ਵਾਤਾਵਰਨ ਦੇ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਪੌਦੇ ਲਗਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿਖੇ ਪਹੁੰਚ ਕੀਤੀ ਅਤੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ ਕੇ ਵਾਤਾਵਰਣ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਹੀ ਉਨ੍ਹਾਂ ਹਸਪਤਾਲ ਵਿਖੇ ਬੂਟਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਮਾਪਿਆਂ ਨੂੰ ਬੂਟੇ ਵੰਡ ਕੇ ਆਪਣੇ ਨਵ ਜੰਮੇ ਬੱਚਿਆਂ ਦੇ ਨਾਮ ਉਤੇ ਇੱਕ-ਇੱਕ ਬੂਟਾ ਲਗਾਉਣ ਲਈ ਆਖਿਆ ਤਾਂ ਜੋ ਉਨਾਂ ਦੇ ਆਉਣ ਵਾਲੇ ਸਮੇਂ ਲਈ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕਦੇ ਅਤੇ ਇਸ ਵੱਧਦੇ ਤਾਪਮਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਜਦੋਂ ਤੱਕ ਇਹ ਚੰਗੀ ਤਰ੍ਹਾਂ ਵੱਧ ਫੁੱਲ ਨਹੀਂ ਜਾਂਦੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਬੱਚਿਆਂ ਦੀ ਤਰ੍ਹਾਂ ਕਰਨੀ ਪੈਂਦੀ ਹੈ ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਰੋਜ਼ ਧਿਆਨ ਰੱਖਿਆ ਜਾਵੇ।
ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਿ ਅੱਜ ਦੇ ਸਮੇਂ ਵਾਤਾਵਰਣ ਬਹੁਤ ਤਬਦੀਲੀ ਆ ਚੁੱਕੀ ਹੈ ਇਸ ਦੇ ਵੱਧਦੇ ਤਾਪਮਾਨ ਕਾਰਨ ਮਨੁੱਖ ਦਾ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਜੋ ਇਹ ਤਾਪਮਾਨ ਦੀ ਹਾਲਤ ਬਣ ਰਹੀ ਹੈ ਇਸ ਦਾ ਸਿਰਫ ਇਕ ਹੱਲ ਬੂਟੇ ਲਗਾ ਹੀ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁੱਖ ਜਿਥੇ ਮਨੁੱਖ ਦੇ ਸਾਹ ਲੈਣ ਦਾ ਸਾਧਨ ਹਨ ਉਥੇ ਹੀ ਇਹ ਪਸ਼ੂ ਪੰਛੀਆਂ ਲਈ ਉਨ੍ਹਾਂ ਦੇ ਜਿਊਣ ਦਾ ਸਾਧਨ ਹਨ, ਰੁੱਖ ਲਗਾ ਕੇ ਹੀ ਵਾਤਾਵਰਨ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਅਨੂਕੁਲ ਵਾਤਾਵਰਨ ਸਿਰਜਿਆ ਜਾ ਸਕਦਾ ਹੈ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਸ ਪਿਆਰੀ ਕੁਦਰਤ ਦੀ ਸੰਭਾਲ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਪਾਉਣਾ ਚਾਹੀਦਾ ਹੈ।