ਗਰੀਬ ਲੋਕ ਅੰਧਵਿਸ਼ਵਾਸ਼, ਅਖੌਤੀ ਪਖੰਡੀਆਂ, ਬਾਬਿਆਂ ਦੀ ਚੁੰਗਲ ਵਿਚ ਨਾ ਆਉਣ -ਮਾਇਆਵਤੀ

ਲਖਨਊ, 6 ਜੁਲਾਈ (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਨੇ ਹਾਥਰਸ ਵਿੱਚ ਸਤਿਸੰਗ ਤੋਂ ਬਾਅਦ ਭਗਦੜ ਮਚਣ ਕਾਰਨ ਹੋਏ ਮਨੁੱਖੀ ਜਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹਾਥਰਸ ਦੇ ਸਿਕੰਦਰਰਾਊ ‘ਚ ਭਗਦੜ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭੋਲੇ਼ ਬਾਬਾ ਵਰਗੇ ਕਈ ਹੋਰ ਬਾਬਿਆਂ ਦੇ ਵਹਿਮਾਂ-ਭਰਮਾਂ ਅਤੇ ਪਾਖੰਡਾਂ ਵਿੱਚ ਫਸ ਕੇ ਲੋਕਾਂ ਨੂੰ ਹੋਰ ਦੁੱਖ-ਦਰਦ ਨਾ ਵਧਾਉਣ ਦੀ ਸਲਾਹ ਦਿੱਤੀ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਮਾਇਆਵਤੀ ਨੇ ਭਗਦੜ ਵਿੱਚ 121 ਲੋਕਾਂ ਦੀ ਮੌਤ ਨੂੰ ਬੇਹੱਦ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਬਾਬਾ ਭੋਲੇ਼ ਅਤੇ ਹੋਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਨੀਵਾਰ ਨੂੰ ਮਾਇਆਵਤੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ”ਗਰੀਬਾਂ, ਦਲਿਤਾਂ ਅਤੇ ਪੀੜਤਾਂ ਆਦਿ ਨੂੰ ਉਨ੍ਹਾਂ ਦੀ ਗਰੀਬੀ ਅਤੇ ਹੋਰ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਅਖੌਤੀ ਭੋਲ਼ੇ ਭਾਲ਼ੇ ਬਾਬੇ, ਅੰਧ ਵਿਸ਼ਾਵਾਸ਼ ਫੈਲਾਉਣ ਵਾਲੇ ਲੋਕਾਂ ਦੀ ਚੁੰਗਲ ਵਿਚ ਫਸਕੇ ਆਪਣੀ ਮੁਸ਼ਕਲਾਂ, ਚਿੰਤਾਂ ਨੂੰ ਹੋਰ ਨਹੀਂ ਵਧਾਉਣਾ ਚਾਹੀਦਾ।

ਉਨ੍ਹਾਂ ਆਪਣੇ ਐਕਸ਼ ਅਕਾਉਂਟ ਉਤੇ  ਲਿਖਿਆ ਕਿ ਸਗੋਂ ਇਨ੍ਹਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ‘ਤੇ ਚੱਲਕੇ ਸੱਤਾ ਆਪਣੇ ਹੱਥਾਂ ‘ਚ ਲੈ ਕੇ ਆਪਣੀ ਤਕਦੀਰ ਬਦਲਣੀ ਪਵੇਗੀ, ਭਾਵ ਆਪਣੀ ਹੀ ਪਾਰਟੀ ਬਸਪਾ ‘ਚ ਸ਼ਾਮਲ ਹੋਣਾ ਪਵੇਗਾ, ਤਾਂ ਹੀ ਇਹ ਲੋਕ  ਹਾਥਰਸ ਵਰਗੀਆਂ ਘਟਨਾਵਾਂ ਤੋਂ ਬਚ ਸਕਦੇ ਹਨ। ਹਾਥਰਸ ਘਟਨਾਂ ਨੇ  121 ਲੋਕਾਂ ਦੀ ਜਾਨ ਲੈ ਲਈ ਹੈ। ਇਹ ਘਨਾਂ ਬਹੁਤ ਚਿੰਤਾਜਨਕ ਹੈ।
ਮਾਇਆਵਤੀ ਨੇ ਲਿਖਿਆ ਕਿ ਹਾਥਰਸ ਕਾਂਡ ਦੇ ਦੋਸ਼ੀ ਬਾਬਾ ਭੋਲੇ ਅਤੇ ਹੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਆਪਣੀ ਰਾਜਨੀਤੀ ਇਛਾਵਾਂ ਤੋ ਉਪਰ ਉਠਕੇ ਬਿਨਾਂ  ਢਿੱਲਮੱਠ ਵਰਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਨਾ ਪਵੇ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

 

Leave a Reply

Your email address will not be published. Required fields are marked *