ਨਾ ਮੁੱਖ ਮੰਤਰੀ ਆਏ, ਨਾ ਸ਼ੀਤਲ ਨੇ ਗੁੱਝੇ ਭੇਤ ਸੁਣਾਏ

ਜਲੰਧਰ, 5 ਜੁਲਾਈ (ਖ਼ਬਰ ਖਾਸ ਬਿਊਰੋ)

ਆਪ ਦੇ ਸਾਬਕਾ ਵਿਧਾਇਕ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ  ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਤੈਅ ਸਮੇਂ ਵਿਚ ਬਾਬੂ ਜਗਜੀਵਨ ਰਾਮ ਚੌਂਕ ਵਿਚ  ਪੁੱਜ ਗਏ, ਪਰ ਮੁੱਖ ਮੰਤਰੀ ਭਗਵੰਤ ਮਾਨ ਬਹਿਸ ਕਰਨ ਲਈ ਨਹੀਂ ਪੁੱਜੇ। ਅੰਗੂਰਾਲ ਨੇ ਬਕਾਇਦਾ ਮੁੱਖ ਮੰਤਰੀ ਲਈ ਵੱਡੀ ਕੁਰਸੀ ਲਗਾਈ  ਹੋਈ ਸੀ, ਇਸ ਦੌਰਾਨ ਉਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਾਲੀ ਪੈਨ ਡਰਾਈਵ ਤਾਂ ਹਵਾ ਵਿਚ ਲਹਿਰਾਈ ਪਰ ਭੇਤ ਨਹੀਂ ਖੋਲ੍ਹਿਆ। ਅੰਗੂਰਾਲ ਨੇ ਦਾਅਵਾ ਕੀਤਾ ਕਿ ਇਸ ਪੈਨ ਡਰਾਈੲ ਵਿਚ ਆਪ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਟੱਬਰ ਦੇ  ਸਾਬੂਤ ਸ਼ਾਮਲ ਹਨ।ਚਰਚਾ ਹੈ ਕਿ ਸ਼ੀਤਲ ਅੰਗੂਰਾਲ ਨੂੰ ਭਾਜਪਾ ਹਾਈਕਮਾਨ ਨੇ ਭੇਤ ਜਨਤਕ ਕਰਨ ਤੋਂ ਰੋਕ ਦਿੱਤਾ ਹੈ। ਸੌਸ਼ਲ ਮੀਡੀਆ ਉਤੇ ਚਰਚਾ ਚੱਲ ਰਹੀ ਹੈ ਕਿ ਕੇਂਦਰ ਦੇ ਦਬਾਅ ਕਾਰਨ ਸ਼ੀਤਲ ਅੰਗੂਰਾਲ ਨੇ ਦੋਸ਼ ਜਨਤਕ ਕਰਨ ਤੋਂ ਪਰਹੇਜ਼ ਕੀਤਾ ਹੈ। ਇਹ ਵੀ ਚਰਚਾ ਹੈ ਕਿ ਸ਼ੀਤਲ ਅੰਗੂਰਾਲ ਉਤੇ ਪੁਲਿਸ ਦੇ ਉਚ ਅਧਿਕਾਰੀਆਂ  ਨੇ ਅਜਿਹਾ ਨਾ ਕਰਨ ਲਈ ਦਬਾਅ ਬਣਾਇਆ ਹੈ ਪਰ ਅਸਲ ਗੱਲ ਸਾਹਮਣੇ ਨਹੀਂ ਆ ਸਕੀ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਵਰਨਣਯੋਗ ਹੈ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਬੀਤੇ ਦਿਨ  ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਉਹ  ਮੁੱਖ ਮੰਤਰੀ ਦੇ ਟੱਬਰ ਦੇ  ਪੈਸਿਆਂ ਦੇ ਲੈਣ-ਦੇਣ ਅਤੇ ‘ਆਪ’ ਦੇ ਇੱਕ ਵਿਧਾਇਕ ਨਾਲ ਗੱਲ ਕਰਨ ਸਬੂਤਾਂ ਸਮੇਤ ਪੰਜ ਜੁਲਾਈ ਨੂੰ ਖੁਲਾਸਾ  ਕਰਨ ਦਾ ਐਲਾਨ ਕੀਤਾ  ਸੀ। ਅੰਗੂਰਾਲ ਦੀ ਚੁਣੌਤੀ ਬਾਅਦ ਮੁੱਖ ਮੰਤਰੀ ਨੇ ਸ਼ੀਤਲ ਅੰਗੂਰਾਲ ਨੂੰ ਲਲਕਾਰਦੇ ਹੋਏ ਕਿਹਾ ਸੀ ਕਿ  5 ਜੁਲਾਈ ਦੀ ਉਡੀਕ ਕਿਉਂ ਕਰ ਰਹੇ ਹਨ। ਉਹ ਅੱਜ ਹੀ ਖੁਲਾਸਾ ਕਰਨ। ਇਸ ਬਾਅਦ ਸ਼ੀਤਲ ਨੇ ਬਾਬੂ ਜਗਜੀਵਨ ਰਾਮ ਚੌਂਕ ਵਿਚ ਮੁੱਖ ਮੰਤਰੀ ਨੂੰ ਸਾਬੂਤ ਦੇਣ ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ।

ਹੋਰ ਪੜ੍ਹੋ 👉  ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜ ਨਵੇਂ ਪੁਲ ਬਣਾਉਣ ਦੀ ਕੀਤੀ ਅਪੀਲ

ਅੰਗੁਰਾਲ ਨੇ ਮੁੱਖ ਮੰਤਰੀ ਦੀ ਚੁਣੌਤੀ ਕਬੂਲ ਕਰਦੇ ਹੋਏ  4 ਜੁਲਾਈ ਨੂੰ 2 ਵਜੇ ਬਾਬੂ ਜਗਜੀਵਨ ਚੌਕ ਵਿੱਚ ਆਉਣ ਦਾ ਸੱਦਾ ਦਿੱਤਾ ਸੀ। ਸ਼ੀਤਲ ਅੰਗੁਰਾਲ ਬਕਾਇਦਾ 2 ਵਜੇ  ਬਾਬੂ ਜਗਜੀਵਨ ਚੌਕ ਆਪਣੇ ਸਮਰਥਕਾਂ ਨਾਲ ਪੁੱਜ ਗਏ। ਉਨਾਂ ਮੁੱਖ ਮੰਤਰੀ ਦੀ  ਵੱਡੀ  ਕੁਰਸੀ ਰੱਖਕੇ ਮੁੱਖ ਮੰਤਰੀ ਦੇ ਨਾਮ ਵਾਲੀ  ਸਲਿਪ ਵੀ ਲਾ ਦਿੱਤੀ ਸੀ। ਦੁਪਹਿਰ ਕਰੀਬ 2.45 ਵਜੇ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੈੱਨ ਡਰਾਈਵ ਵਿੱਚ ਰਿਕਾਰਡ ਹੋਏ ਆਡੀਓ ਬਾਰੇ ਜਾਣਕਾਰੀ ਦਿੱਤੀ। ਭਾਜਪਾ ਉਮੀਦਵਾਰ ਨੇ ਇੱਕ ਘੰਟੇ ਤੋਂ ਵੱਧ ਭਾਸ਼ਣਬਾਜ਼ੀ ਕੀਤੀ ਪਰ ਕੋਈ ਭੇਤ ਨਹੀਂ ਖੋਲਿਆ।ਜਿਸ ਕਰਕੇ ਲੋਕ ਤਰਾਂ ਤਰਾਂ ਦੀਆਂ ਅਟਕਲਾਂ ਨੂੰ ਜਨਮ ਦੇ ਰਹੇ ਹਨ। ਅੰਗੁਰਾਲ ਨੇ ਕਿਹਾ ਕਿ ਇਹ ਪੈੱਨ ਡਰਾਈਵ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਈ ਜਾਵੇਗੀ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਉਧਰ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਦਬਾਅ ਹੋਣ ਦੀ ਗੱਲ ਨੂੰ ਸਿਰੇ ਤੋ ਖਾਰਜ਼ ਕਰ ਦਿੱਤਾ। ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਾਮਲਾ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਹੈ ਤੇ ਮੁੱਖ ਮੰਤਰੀ ਖੁਦ ਪੈਨ ਡਰਾਈਵ ਜਾਂ ਸਾਬੂਤ ਲੈ ਲੈਣ। ਇਹ ਵੀ ਪਤਾ ਲੱਗਿਆ ਹੈ ਕਿ ਭਾਜਪਾ ਜ਼ਿਮਨੀ ਚੋਣ ਦੌਰਾਨ ਇਸ ਮੁੱਦੇ ਨੂੰ ਭਖ਼ਾਈ ਰੱਖਣਾ  ਚਾਹੁੰਦੀ ਹੈ।

ਵਰਨਣਯੋਗ ਹੈ ਕਿ ਭਾਜਪਾ ਉਤੇ ਆਪਰੇਸਨ ਲੌਟਸ ਦੇ ਦੋਸ਼ ਲਾਉਣ ਵਾਲਿਆ ਵਿਚ ਵੀ ਸ਼ੀਤਲ ਅੰਗੂਰਾਲ ਸ਼ਾਮਲ ਸੀ।

Leave a Reply

Your email address will not be published. Required fields are marked *