ਗੁਰਦਾਸਪੁਰ, 4 ਜੁਲਾਈ (ਖ਼ਬਰ ਖਾਸ ਬਿਊਰੋੋੋੋੋੋੋੋੋ)
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਕਿਹਾ ਕਿ ਦਲਬਦਲੂ ਕਿਸੇ ਦੇ ਮਿੱਤ ਨਹੀਂ ਹੁੰਦੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸਾਨ ਤੱਕੜੀ ਤੋਂ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਨੂੰ ਦੋ ਘੰਟੇ ਪਹਿਲਾਂ ਤੁਸੀ ਆਪ ਵਿੱਚ ਸ਼ਾਮਲ ਕਰਕੇ ਵੱਡਾ ਮਾਅਰਕਾ ਮਾਰਨ ਦਾ ਦਾਅਵਾ ਕੀਤਾ ਸੀ ਅਤੇ ਕੁਝ ਕੁ ਘੰਟਿਆਂ ਬਾਅਦ ਬੀਬੀ ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨਾਲ ਘਰ ਵਾਪਸੀ ਕਰ ਗਈ।
ਰੰਧਾਵਾ ਨੇ ਕਿਹਾ ਕਿ ਜਿਹੜੇ ਦਲ ਬਦਲੂ ਤੁਸੀ ਵੱਖ- ਵੱਖ ਪਾਰਟੀਆਂ ਤੋਂ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਸਨ ਉਹ ਵੀ ਸਮਾਂ ਆਉਣ ਤੇ ਤੁਹਾਡੀ ਪਿੱਠ ਵਿੱਚ ਛੁਰਾ ਮਾਰਨ ਤੋਂ ਗ਼ੁਰੇਜ਼ ਨਹੀਂ ਕਰਨਗੇ। ਜਿਸ ਦੀ ਇਕ ਅਹਿਮ ਮਿਸਾਲ ਜਲੰਧਰ ਤੋਂ ਸੁਸ਼ੀਲ ਰਿੰਕੂ ਹਨ। ਉਨਾਂ ਕਿਹਾ ਕਿ ਸਸਤੀ ਸ਼ੋਹਰਤ ਹਾਸਲ ਕਰਨ ਲਈ ਦਲਬਦਲੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਚਾਹੀਦਾ । ਹਰ ਜਣੇ ਖਣੇ ਨੂੰ ਸੜਕਾਂ ਤੇ ਤੁਰੇ ਜਾਂਦੇ ਲੋਕਾਂ ਦੇ ਗੱਲ ਵਿੱਚ ਆਮ ਆਦਮੀ ਪਾਰਟੀ ਦੇ ਪਟਕੇ ਪਾਉਣ ਤੋਂ ਗ਼ੁਰੇਜ਼ ਕਰਕੇ ਆਪਣੀ ਸਥਿਤੀ ਹਾਸੋਹੀਣੀ ਨਾ ਬਣਾਉ। ਸੁਖਜਿੰਦਰ ਸਿੰਘ ਰੰਧਾਵਾਂ ਦਾ ਇਹ ਬਿਆਨ ਉਨਾਂ ਦੇ ਸਾਥੀ ਕਿ੍ਸ਼ਨ ਚੰਦਰ ਮਹਾਜ਼ਨ ਨੇ ਸਾਂਝਾ ਕੀਤਾ ਹੈ।