ਨਵੀਂ ਦਿੱਲੀ, 17 ਅਪਰੈਲ ( ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਮ ਨੌਮੀ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਯੁੱਧਿਆ ਸ਼ਹਿਰ ਬੇਮਿਸਾਲ ਆਨੰਦ ’ਚ ਹੈ ਕਿਉਂਕਿ ਉੱਥੇ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਮਨਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ‘ਚ ਕਿਹਾ ਇਹ ਉਹ ਦਿਨ ਹੈ, ਜਿਸ ਦੀ ਕਰੋੜਾਂ ਭਾਰਤੀ ਉਡੀਕ ਕਰ ਰਹੇ ਸਨ। ਇਹ ਦੇਸ਼ਵਾਸੀਆਂ ਦੀ ਸਾਲਾਂ ਦੀ ਮਿਹਨਤ ਤੇ ਕੁਰਬਾਨੀ ਦਾ ਫ਼ਲ ਹੈ।’