ਚੰਡੀਗੜ੍ਹ 1 ਜੁਲਾਈ (ਖ਼ਬਰ ਖਾਸ ਬਿਊਰੋੋ)
“ਸਰ ਬੀਬੀ ਜੀ ਤਾਂ ਘਰ ਦੀ ਸਾਰੀ ਸਫ਼ਾਈ ਕਰਵਾਉਂਦੇ ਨੇ,ਪੋਚਾ ਵੀ ਲਾਉਣਾ ਪੈਂਦਾ। ਸਰ ਬੀਬੀ ਜੀ ਤਾਂ ਟੁਆਇਲਟ ਵਾਲੇ ਟੀਸ਼ੂ ਪੇਪਰ ਵੀ ਸਾਫ਼ ਕਰਵਾਉਂਦੇ ਨੇ” ਇਹ ਕਹਿ ਉਹ ਭੁੱਬ ਮਾਰ ਕੇ ਰੋ ਪਿਆ।
ਇਹ ਕੋਈ ਫ਼ਿਲਮੀ ਕਹਾਣੀ ਜਾਂ ਕੋਈ ਨਾਟਕ ਦਾ ਦ੍ਰਿਸ਼ ਨਹੀਂ ਹੈ। ਪੰਜਾਬ ਸਰਕਾਰ ਦੇ ਇਕ ਆਊਟ ਸੋਰਸਿੰਗ ਮੁਲਾਜ਼ਮ ਤਰਸਯੋਗ ਹਾਲਤ ਨੂੰ ਬਿਆਨ ਕਰਦੀ ਤਸਵੀਰ ਹੈ। ਆਉਟ ਸੋਰਸਿੰਗ ਮੁਲਾਜ਼ਮ ਦੀ ਇਸ ਦਰਦ ਭਰੀ ਕਹਾਣੀ ਨੇ ਸਪਸ਼ਟ ਕਰ ਦਿਤਾ ਹੈ ਕਿ ਅਧਿਕਾਰੀ ਨਾ ਸਿਰਫ਼ ਇਕ ਤੋਂ ਵੱਧ ਸਰਕਾਰੀ ਵਾਹਨਾਂ ਦੀ ਦੁਰਵਰਤੋ ਕਰਦੇ ਹਨ ਬਲਕਿ ਮਾਨਵੀ ਸੋਸ਼ਣ ਵੀ ਰੱਜਕੇ ਕਰਦੇ ਹਨ।
ਪੰਜਾਬ ਸਰਕਾਰ ਦੇ ਇਕ ਵਿਭਾਗ ਦੇ ਡਾਇਰੈਕਟਰ ( ਨਾਮ ਫਿਲਹਾਲ ਗੁਪਤ ਰੱਖਿਆ ਜਾਂਦਾ ਹੈ) ਦੇ ਘਰ ਕੰਮ ਕਰ ਰਹੇ ਉਕਤ ਆਊਟ ਸੋਰਸਿੰਗ ਮੁਲਾਜ਼ਮ ਨੇ ਦੱਸਿਆ ਕਿ ਉਸਨੂੰ ਡਾਇਰੈਕਟਰ (ਆਈ.ਏ.ਐੱਸ) ਨੇ ਘਰ ਕੰਮ ਕਰਨ ਲਈ ਭੇਜ ਦਿੱਤਾ ਹੈ। ਮੁਲਾਜ਼ਮ ਅਨੁਸਾਰ ਸਾਹਬ ਤਾਂ ਡਿਊਟੀ ਚਲੇ ਜਾਂਦੇ ਹਨ ਪਿੱਛੋ ਸਾਹਬ ਦੀ ਪਤਨੀ ਘਰ ਦਾ ਸਾਰਾ ਕੰਮ ਕਰਵਾਉਂਦੀ ਹੈ। ਘਰ ਦੀ ਸਾਫ਼ ਸਫ਼ਾਈ, ਪੋਚਾ ਬਸ ਸਿਰਫ਼ ਰਸੋਈ ਦਾ ਕੰਮ ਛੱਡਕੇ ਬਾਕੀ ਸਾਰੇ ਕੰਮ ਉਸਨੂੰ ਕਰਨੇ ਪੈਂਦੇ ਹਨ। ਉਸਨੇ ਕਿਹਾ ਕਿ ਬੀਬੀ ਜੀ ਤਾਂ ਟੁਆਇਲਟ ਵਾਲੇ ਗੰਦੇ ਟੀਸ਼ੂ ਪੇਪਰ ਵੀ ਉਸਤੋਂ ਸਾਫ਼ ਕਰਵਾਉਂਦੇ ਹਨ, ਇਹ ਕਹਿ ਉਸਦਾ ਰੁਗ ਭਰ ਆਇਆ ਅਤੇ ਅੱਖਾਂ ਵਿਚ ਹੰਝੂ ਆ ਗਏ।
ਪਤਾ ਲੱਗਿਆ ਹੈ ਕਿ ਉਕਤ ਅਧਿਕਾਰੀ ਕੋਲ ਹੋਰ ਵਿਭਾਗਂ ਦਾ ਵੀ ਚਾਰਜ ਹੈ। ਪਤਾ ਲੱਗਿਆ ਹੈ ਕਿ ਅਧਿਕਾਰੀ ਦੀ ਘਰ ਵਾਲੀ ਨੂੰ ਕਿੱਟੀ ਪਾਰਟੀਆਂ ਦਾ ਸੌਂਕ ਹੈ, ਇਸ ਤਰਾਂ ਅਕਸਰ ਉਹ ਆਪਣੀ ਸਰਕਾਰੀ ਗੱਡੀ ਵੀ ਘਰ ਵਾਲੀ ਨੂੰ ਘਮਾਉਣ ਲਈ ਘਰ ਭੇਜ ਦਿੰਦਾ ਹੈ। ਦੱਸਿਆ ਜਾਂਦਾ ਹੈ ਉਕਤ ਅਧਿਕਾਰੀ ਦੀ ਪਤਨੀ ਡਰਾਇਵਰ ਨੂੰ ਘੰਟਿਆਂ ਬੱਧੀ ਘਰ ਦੇ ਬਾਹਰ ਖੜ੍ਹਾ ਕੇ ਰੱਖਦੀ ਹੈ ਅਤੇ ਕਿੱਟੀ ਪਾਰਟੀ ਅਟੈਂਡ ਕਰਕੇ ਡਰਾਇਵਰ ਨੂੁੰ ਬੈਰੰਗ ਦਫ਼ਤਰ ਭੇਜ ਦਿੰਦੀ ਹੈ। ਸਕੱਤਰੇਤ ਦੇ ਗਲਿਆਰਿਆ ਵਿਚ ਇਸਦੀ ਭਰਪੂਰ ਚਰਚਾ ਹੈ।