ਫਗਵਾੜਾ, 30 ਜੂਨ (ਖ਼ਬਰ ਖਾਸ ਬਿਊਰੋ)
ਜੇ ਸੀ ਟੀ ਮਿੱਲ ਫਗਵਾੜਾ ਦੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਵਲੋਂ ਲੰਬੇ ਸੰਘਰਸ਼ ਤੋਂ ਬਾਅਦ ਮਿੱਲ ਮਾਲਕਾਂ ਵਲੋਂ ਜਿਲਾ ਪ੍ਰਸ਼ਾਸਨ ਦੀ ਹਾਜਰੀ ਵਿੱਚ ਹੋਏ ਸਮਝੋਤੇ ਨੂੰ ਮਿੱਲ ਮਾਲਕਾਂ ਤੇ ਮਨੇਜਮੈਂਟ ਵਲੋਂ ਤਹਿ ਸਮੇਂ ਵਿੱਚ ਲਾਗੂ ਨਹੀਂ ਕੀਤਾ ਗਿਆ। ਜਿਸ ਕਰਕੇ ਵਰਕਰਾਂ ਵਿਚ ਮੈਨੇਜਮੈਂਟ ਖਿਲਾਫ਼ ਕਾਫ਼ੀ ਰੋਸ ਹੈ। ਮਿੱਲ ਦੇ ਮਾਲਕ ਵਲੋਂ ਮਜਦੂਰਾਂ ਦੇ ਨੁਮਾਇੰਦਿਆਂ ਪਾਸੋ ਵਾਰ- ਵਾਰ ਲਿਖਤੀ ਸਮਾਂ ਲੈਣ ਤੋਂ ਬਾਅਦ ਵੀ ਵਰਕਰਾਂ ਦਾ ਬਣਦਾ ਬਕਾਇਆ ਨਹੀ ਦਿੱਤਾ ਗਿਆ । ਜੇ ਸੀ ਟੀ ਮਿਲ ਮਜਦੂਰ ਸੰਘਰਸ਼ ਕਮੇਟੀ ਦੇ ਨੁਮਾਇਂਦਿਆਂ ਨੇ ਪੰਜਾਬ ਸਰਕਾਰ ਨੂੰ ਮਾਮਲੇ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ ਹੈ। ਕਮੇਟੀ ਮੈਂਬਰ ਪ੍ਰਵੀਨ ਬੰਗਾ ਮਾਸਟਰ ਹਰਭਜਨ ਸਿੰਘ ਬਲਾਲੋ ਲੇਖ ਰਾਜ ਜਮਾਲਪੁਰ ਕਮਲਜੀਤ ਭਾਣੋਕੀ ਚਰੰਜੀ ਲਾਲ ਸੁਨੀਲ ਪਾਂਡੇ ਅਜੇ ਯਾਦਵ ਸਰਬਜੀਤ ਕੋਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਸਲੇ ਦਾ ਹੱਲ ਨਾ ਕਰਵਾਇਆ ਅਤੇ ਮੈਨੇਜਮੈਂਟ ਨੇ ਮੰਗੀਆਂ ਮੰਨਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਕਮੇਟੀ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।