ਗੁਰਦਾਸਪੁਰ 30 ਜੂਨ (ਖ਼ਬਰ ਖਾਸ ਬਿਊਰੋ)
ਸਿੱਖਿਆ ਵਿਭਾਗ ਵਿਚ 27 ਸਾਲ ਪੰਜ ਮਹੀਨੇ ਦੀਆਂ ਸਾਨਦਾਰ ਸੇਵਾਵਾਂ ਦੇਣ ਉਪਰੰਤ ਮੈਡਮ ਰਜਨੀ ਗੁਪਤਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਕੌਂਤਰਪੁਰ ਤੋਂ ਬਤੌਰ ਲੈਕਚਰਾਰ ਸੇਵਾ ਮੁਕਤ ਹੋ ਗਏ । ਉਨਾਂ ਦਾ ਜਨਮ ਇਕ ਜੁਲਾਈ1966 ਨੂੰ ਪਿਤਾ ਓਮ ਪਰਕਾਸ਼ ਅਤੇ ਮਾਤਾ ਕਰਿਸ਼ਨਾ ਗੁਪਤਾ ਦੇ ਘਰ ਗੁਰਦਾਸਪੁਰ ਹੋਇਆ।ਇਨਾਂ ਨੇ ਮੁਢਲੀ ਸਿੱਖਿਆ ਗੁਰਦਾਸਪੁਰ ਤੋਂ ਕਰਨ ਉਪਰੰਤ ਜਲੰਧਰ ਤੋਂ ਡਿਪਲੋਮਾ ਇਨ ਲਾਇਬਰੇਰੀ ਸਾਇੰਸ ਦੀ ਪੜਾਈ ਕੀਤੀ।ਇਨਾਂ ਦੀ ਸ਼ਾਦੀ ਪਸ਼ੂ ਪਾਲਣ ਵਿਭਾਗ ਵਿਚ ਕੰਮ ਕਰ ਰਹੇ ਕਿਸ਼ਨ ਚੰਦਰ ਮਹਾਜਨ ਨਾਲ ਹੋਈ।ਇਨਾਂ ਨੇ ਵਿਆਹ ਉਪਰੰਤ ਐਮ ਏ ਇੰਗਲਿਸ਼ ਕੀਤੀ ਅਤੇ 1997 ਨੂੰ ਬਤੌਰ ਐਸ ਐਸ ਟੀਚਰ ਸਰਕਾਰੀ ਮਿਡਲ ਸਕੂਲ ਧਾਰ ਖੁਰਦ ਵਿਖੇ ਜੁਆਇੰਨ ਕੀਤਾ ।ਬਤੌਰ ਇੰਗਲਿਸ਼ ਲੈਕਚਰਾਰ ਤਰੱਕੀ ਹੋਣ ਉਪਰੰਤ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਸੇਵਾਵਾਂ ਦਿੱਤੀਆਂ ਅਤੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਤੋਂ ਸੇਵਾ ਮੁਕਤ ਹੋ ਗਏ।
ਮੈਡਮ ਰਜਨੀ ਗੁਪਤਾ ਇਕ ਸਫਲ ਜੀਵਨ ਸਾਥੀ ਵਜੋਂ ਜਿੰਦਗੀ ਵਿਚ ਵਿਚਰਦਿਆਂ ਹਮੇਸ਼ਾ ਸਮਾਜ ਦੀ ਬੇਹਤਰੀ ਲਈ ਹਮੇਸ਼ਾ ਮੋਹਰੀ ਰੋਲ ਨਿਭਾਉਦੇਂ ਰਹੇ।ਇਨਾਂ ਵੱਲੋਂ ਦਿੱਤੇ ਸਾਥ ਕਾਰਨ ਇਨਾਂ ਦੇ ਜੀਵਨ ਸਾਥੀ ਤੇ ਉੱਘੇ ਮੁਲਾਜਮ ਆਗੂ ਕਿਸ਼ਨ ਚੰਦਰ ਮਹਾਜਨ ਜਨਤਕ ਜੱਥੇਬੰਦੀਆਂ ਅੰਦਰ ਪੂਰੀ ਦ੍ਰਿੜਤਾ ਨਾਲ ਯੋਗਦਾਨ ਪਾਉਦੇਂ ਰਹੇਂ।ਮੈਡਮ ਰਜਨੀ ਗੁਪਤਾ ਦੇ ਅੰਦਰ ਕਿਰਤੀ ਵਰਗ ਨਾਲ ਜੁੜੀ ਹਮਦਰਦੀ ਕਾਰਨ ਕਿਸ਼ਨ ਚੰਦਰ ਮਹਾਜਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਈਏਸ਼ਨ ਬਤੌਰ ਮੁਖ ਸੂਬਾਈ ਆਗੂ ਵਜੋਂ ਵਿਚਰੇ। ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ ਵਾਧੂ ਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੌਂਤਰਪੁਰ ਸਰੇਸ ਸੈਣੀ ਅਤੇ ਕਲਰਕ ਅਖਿਲ, ਸੁਨੀਤਾ ਅਤੇ ਨੀਲਮ ਨੇ ਸੇਵਾ ਮੁਕਤੀ ਤੇ ਉਨਾਂ ਦੇ ਕੀਤੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।