ਜਲੰਧਰ, 30 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਦੀ ਪ੍ਧਾਨਗੀ ਕਰਦਿਆਂ ਪ੍ਰਧਾਨ ਗੁਰਦੀਪ ਬਾਸੀ ਨੇ ਕਿਹਾ ਕੇ ਵੈਟਨਰੀ ਇੰਸਪੈਕਟਰ ਕੇਡਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ।ਪਸ਼ੂ ਪਾਲਣ ਵਿਭਾਗ ਦੀ ਰੀੜ ਦੀ ਹੱਡੀ ਵਜੋਂ ਜਾਣਿਆਂ ਜਾਂਦਾਂ ਵੈਟਨਰੀ ਇੰਸਪੈਕਟਰ ਕੇਡਰ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਅਫਸਰਸ਼ਾਹੀ ਦੇ ਮੁਲਾਜਮ ਵਿਰੋਧੀ ਰਵੱਈਏ ਤੋਂ ਬੁਰੀ ਤਰਾਂ ਪਰੇਸ਼ਾਨ ਹੈ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਵਾਰ ਵਾਰ ਮੰਗ ਪੱਤਰ ਭੇਜਣ ਦੇ ਬਾਵਯੂਦ ਪੰਜਾਬ ਸਰਕਾਰ ਨੇ ਵੈਟਨਰੀ ਇੰਸਪੈਕਟਰ ਕੇਡਰ ਨਾਲ ਪਿਛਲੇ ਦੋ ਸਾਲਾਂ ਵਿਚ ਇਕ ਵਾਰ ਵੀ ਪੈਨਲ ਮੀਟਿੰਗ ਤੱਕ ਕਰਨੀ ਵਾਜਿਬ ਨਹੀ ਸਮਝੀ।ਪੰਜਾਬ ਸਰਕਾਰ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਪੇਅ ਅਨਾਮਲੀ, ਐਡਹਾਕ ਦੀ ਸਰਵਿਸ ਨੂੰ ਰੈਗੂਲਰ ਸਰਵਿਸ ਮੰਨਣ ਅਤੇ ਰੀਸਟਰੱਕਚਰਿੰਗ ਦੌਰਾਨ ਤਹਿਸੀਲ ਪੱਧਰ ਤੇ ਬਣਾਏ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪੋਸਟ ਨੂੰ ਪਰਮੋਸ਼ਨ ਦੀ ਥਾਂ ਪਲੇਸਮੈਂਟ ਮੰਨਣ, ਜਿਲਾ ਵੈਟਨਰੀ ਇੰਸਪੈਕਟਰ ਨੂੰ ਬਣਦੇ ਸਕੇਲ ਦੀ ਥਾਂ ਘੱਟ ਸਕੇਲ ਦੇਣ ,ਨਵੀਂ ਭਰਤੀ ਦੌਰਾਨ ਘੱਟ ਤਨਖਾਹ ਦੇਣ, ਵੈਟਨਰੀ ਇੰਸਪੈਕਟਰ ਕੇਡਰ ਦੀ ਰਜਿਸ਼ਟਰੇਸ਼ਨ ਕੌਂਸਲ ਬਣਾਉਣ, ਜਿਲਾਂ ਪਰੀਸ਼ਦ ਵਿਚ ਗਈਆਂ 582 ਪੋਸਟਾਂ ਬਹਾਲ ਕਰਨ ਤੇ ਖਾਲੀ ਅਸਾਮੀਆਂ ਭਰਨ ਵਰਗੀਆਂ ਵਰਗੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਇਨਕਾਰੀ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪਰਧਾਨ ਗੁਰਦੀਪ ਸਿੰਘ ਛੰਨਾਂ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਮਾਨਸਾ ਨੇ ਕਿਹਾ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਸਮੁੱਚੇ ਮੁਲਾਜਮ ਵਰਗ ਨੇ ਆਮ ਆਦਮੀ ਪਾਰਟੀ ਨੂੰ ਮੁਲਾਜਮ ਵਰਗ ਦੀ ਹਮਾਇਤੀ ਮੰਨ ਕੇ ਇਸ ਪਾਰਟੀ ਦੀ ਸਰਕਾਰ ਬਣਾਉਣ ਵਿਚ ਡਟ ਕੇ ਮਦਦ ਕੀਤੀ।ਸਮੁੱਚੇ ਮੁਲਾਜਮ ਵਰਗ ਨੂੰ ਮੌਜੂਦਾ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ।ਪਰੰਤੂ ਪਿਛਲੇ ਦੋ ਸਾਲਾਂ ਦੇ ਅੰਦਰ ਮੌਜੂਦਾ ਸਰਕਾਰ ਨੇ ਮੁਲਾਜਮ ਵਰਗ ਨੂੰ ਪੂਰੀ ਤਰਾਂ ਅਣਦੇਖਿਆ ਕੀਤਾ ਹੈ। ਮੁਲਾਜਮ ਵਰਗ ਦੀਆਂ ਸਾਝੀਆਂ ਮੰਗਾਂ ਨੂੰ ਪੂਰੀ ਤਰਾਂ ਨੁੱਕਰੇ ਲਾ ਦਿੱਤਾ ਗਿਆ ਹੈ।ਪੰਜਾਬ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਵੈਟਨਰੀ ਇੰਸਪੈਕਟਰ ਕੇਡਰ ਵਿਚ ਪੂਰੀ ਤਰਾਂ ਰੋਸ ਦੀ ਲਹਿਰ ਹੈ।
ਸਰਕਾਰ ਦੀ ਇਸ ਮੁਲਾਜਮ ਮਾਰੂ ਨੀਤੀ ਦੇ ਵਿਰੋਧ ਵਿਚ ਪੰਜਾਬ ਦੇ ਵੈਟਨਰੀ ਇੰਸਪੈਕਟਰ ਮਿਤੀ 7 ਜੁਲਾਈ ਨੂੰ ਜਲੰਧਰ ਵਿਖੇ ਮੁਖ ਮੰਤਰੀ ਪੰਜਾਬ ਦੀ ਰਿਹਾਇਸ਼ ਘੇਰਨਗੇ।ਜੇਕਰ ਪੰਜਾਬ ਸਰਕਾਰ ਨੇ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਮਸਲਿਆਂ ਦਾ ਨਿਪਟਾਰਾ ਨਾ ਕੀਤਾ ਤਾਂ ਜਲੰਧਰ ਜਿਮਨੀ ਚੋਣ ਵਿਚ ਡੋਰ ਟੂ ਡੋਰ ਜਾ ਕੇ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਜਲੰਧਰ ਵਿਚਲੀ ਰਿਹਾਇਸ਼ ਅੱਗੇ ਲਗਾਤਾਰ ਵਿਰੋਧ ਪਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਉਤੇ ਗੁਰਜੀਤ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕੇ ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ, ਵਿਜੈ ਕੰਬੋਜ ,ਹਰਦੀਪ ਸਿੰਘ ਗਿਆਨਾ , ਪਰਮਜੀਤ ਸਿੰਘ ਸੋਹੀ ਰਾਕੇਸ਼ ਕੁਮਾਰ ਸੈਣੀ , ਪਰਵੀਨ ਕੁਮਾਰ , ਦਮਨਦੀਪ ਸਿੰਘ ਗਿੱਲ, ਧਰਮਵੀਰ ਸਰਾਂ ਫਿਰੋਜਪੁਰ ,ਅਵਤਾਰ ਸਿੰਘ ਸੰਗਰੂਰ, ,ਕੁਲਵਰਿੰਦਰ ਸਿੰਘ ਕੈਰੋਂ, ਮੁਖਤਿਆਰ ਸਿੰਘ ਕੈਲੇ ਅਮ੍ਰਿਤਪਾਲ ਸਿੰਘ ,ਸੰਦੀਪ ਚੌਧਰੀ ,ਰਜਿੰਦਰ ਕੰਬੋਜ, ਬਲਜਿੰਦਰਸਿੰਘ ਸ਼ਾਹਕੋਟ,ਸਮੇਤ ਹੋਰ ਸੂਬਾਈ ਅਤੇ ਜਿਲਾ ਪੱਧਰੀ ਆਗੂ ਮੌਜੂਦ ਸਨ।