ਬਾਰਬਾਡੋਸ , 29 ਜੂਨ (ਖ਼ਬਰ ਖਾਸ ਬਿਊਰੋੋ)
ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿਚ ਭਾਰਤ 7ਰਨ ਨਾਲ ਦੱਖਣੀ ਅਫਰੀਕਾ ਨੂੰ ਹਰਾਕੇ ਵਿਸ਼ਵ ਚੈਂਪੀਅਨ ਬਣ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 176 ਦੌੜਾ ਬਣਾਈਆ ਇਸਦੇ ਜਵਾਬ ਵਿਚ ਦੱਖਣੀ ਅਫ਼ਲੀਕਾ 169ਦੌੜਾ ਬਣਾ ਸਕੀ। ਭਾਰਤ ਨੇ ਪਹਿਲਾਂ 2013 ਵਿਚ ਵਿਸ਼ਵ ਚੈਪੀਅਨ ਬਣਿਆ ਸੀ।
ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤ ਲਿਆ
ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਬਾਰਬਾਡੋਸ ‘ਚ ਖੇਡੇ ਗਏ ਫਾਈਨਲ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ ‘ਚ 7 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 169 ਦੌੜਾਂ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਹੀ ਭਾਰਤ ਦਾ 11 ਸਾਲ ਦਾ ICC ਟਰਾਫੀ ਦਾ ਸੋਕਾ ਖਤਮ ਹੋ ਗਿਆ। ਭਾਰਤ ਨੇ ਇਸ ਤੋਂ ਪਹਿਲਾਂ 2013 ‘ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ। 13 ਸਾਲ ਬਾਅਦ ਕੋਈ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ। ਭਾਰਤ ਨੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।
ਭਾਰਤ ਨੇ 17ਵੇਂ ਓਵਰ ਵਿੱਚ ਮੈਚ ਦਾ ਪਲਟਵਾਰ ਕਰ ਦਿੱਤਾ। 16 ਓਵਰਾਂ ਤੱਕ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਸਨ। ਉਦੋਂ ਮਿਲਰ ਅਤੇ ਕਲਾਸੇਨ ਕ੍ਰੀਜ਼ ‘ਤੇ ਸਨ। ਦੱਖਣੀ ਅਫਰੀਕਾ ਨੂੰ ਆਖਰੀ 24 ਗੇਂਦਾਂ ‘ਤੇ 26 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ 17ਵੇਂ ਓਵਰ ਵਿੱਚ ਹਾਰਦਿਕ ਨੇ ਕਲਾਸੇਨ ਨੂੰ ਆਊਟ ਕੀਤਾ ਅਤੇ ਸਿਰਫ਼ ਚਾਰ ਦੌੜਾਂ ਦਿੱਤੀਆਂ। 18ਵੇਂ ਓਵਰ ਵਿੱਚ ਬੁਮਰਾਹ ਨੇ ਯਾਨਸੇਨ ਨੂੰ ਆਊਟ ਕਰਕੇ ਦੋ ਦੌੜਾਂ ਦਿੱਤੀਆਂ। ਅਰਸ਼ਦੀਪ ਨੇ 19ਵੇਂ ਓਵਰ ਵਿੱਚ ਚਾਰ ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ। ਹਾਰਦਿਕ ਨੇ ਪਹਿਲੀ ਹੀ ਗੇਂਦ ‘ਤੇ ਮਿਲਰ ਨੂੰ ਆਊਟ ਕਰ ਦਿੱਤਾ। ਰਬਾਡਾ ਨੇ ਦੂਜੀ ਗੇਂਦ ‘ਤੇ ਚਾਰ ਦੌੜਾਂ ਬਣਾਈਆਂ। ਰਬਾਡਾ ਨੇ ਤੀਜੀ ਗੇਂਦ ‘ਤੇ ਇਕ ਦੌੜ ਲਈ। ਮਹਾਰਾਜ ਨੇ ਚੌਥੀ ਗੇਂਦ ‘ਤੇ ਇਕ ਦੌੜ ਲਈ। ਇਸ ਦੀ ਅਗਲੀ ਗੇਂਦ ਵਾਈਡ ਸੀ। ਹਾਰਦਿਕ ਨੇ ਪੰਜਵੀਂ ਗੇਂਦ ‘ਤੇ ਰਬਾਡਾ ਨੂੰ ਆਊਟ ਕੀਤਾ।
ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ
ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਬਾਰਬਾਡੋਸ ‘ਚ ਖੇਡੇ ਗਏ ਫਾਈਨਲ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ ‘ਚ 7 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 169 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਸ ਤੋਂ ਪਹਿਲਾਂ 2013 ‘ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ। 13 ਸਾਲ ਬਾਅਦ ਕੋਈ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ। ਭਾਰਤ ਨੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।
ਭਾਰਤ ਨੇ 17ਵੇਂ ਓਵਰ ਵਿੱਚ ਮੈਚ ਦਾ ਪਲਟਵਾਰ ਕਰ ਦਿੱਤਾ। 16 ਓਵਰਾਂ ਤੱਕ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਸਨ। ਉਦੋਂ ਮਿਲਰ ਅਤੇ ਕਲਾਸੇਨ ਕ੍ਰੀਜ਼ ‘ਤੇ ਸਨ। ਦੱਖਣੀ ਅਫਰੀਕਾ ਨੂੰ ਆਖਰੀ 24 ਗੇਂਦਾਂ ‘ਤੇ 26 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ 17ਵੇਂ ਓਵਰ ਵਿੱਚ ਹਾਰਦਿਕ ਨੇ ਕਲਾਸੇਨ ਨੂੰ ਆਊਟ ਕੀਤਾ ਅਤੇ ਸਿਰਫ਼ ਚਾਰ ਦੌੜਾਂ ਦਿੱਤੀਆਂ। 18ਵੇਂ ਓਵਰ ਵਿੱਚ ਬੁਮਰਾਹ ਨੇ ਯਾਨਸੇਨ ਨੂੰ ਆਊਟ ਕਰਕੇ ਦੋ ਦੌੜਾਂ ਦਿੱਤੀਆਂ। ਅਰਸ਼ਦੀਪ ਨੇ 19ਵੇਂ ਓਵਰ ਵਿੱਚ ਚਾਰ ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ। ਹਾਰਦਿਕ ਨੇ ਪਹਿਲੀ ਹੀ ਗੇਂਦ ‘ਤੇ ਮਿਲਰ ਨੂੰ ਆਊਟ ਕਰ ਦਿੱਤਾ। ਰਬਾਡਾ ਨੇ ਦੂਜੀ ਗੇਂਦ ‘ਤੇ ਚਾਰ ਦੌੜਾਂ ਬਣਾਈਆਂ। ਰਬਾਡਾ ਨੇ ਤੀਜੀ ਗੇਂਦ ‘ਤੇ ਇਕ ਦੌੜ ਲਈ। ਮਹਾਰਾਜ ਨੇ ਚੌਥੀ ਗੇਂਦ ‘ਤੇ ਇਕ ਦੌੜ ਲਈ। ਇਸ ਦੀ ਅਗਲੀ ਗੇਂਦ ਵਾਈਡ ਸੀ। ਹਾਰਦਿਕ ਨੇ ਪੰਜਵੀਂ ਗੇਂਦ ‘ਤੇ ਰਬਾਡਾ ਨੂੰ ਆਊਟ ਕੀਤਾ। ਆਖਰੀ ਗੇਂਦ ‘ਤੇ ਇਕ ਦੌੜ ਆਈ ਅਤੇ ਭਾਰਤ ਸੱਤ ਦੌੜਾਂ ਨਾਲ ਜਿੱਤ ਗਿਆ।
ਬੁਮਰਾਹ ਬਣਿਆ ਮੈਨ ਆਫ਼ ਦਾ ਟੂਰਨਾਮੈਂਟ
ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੈਨ ਆਫ਼ ਦਾ ਟੁਰਨਾਮੈਂਟ ਚੁਣਿਆ ਗਿਆ। ਬੁਮਰਾਹ ਨੇ 8 ਮੈਚਾਂ ਵਿਚ 8.27 ਦੀ ਦਰ ਨਾਲ 15 ਵਿਕਟਾਂ ਝਟਕਾਈਆ। ਫਾਈਨਲ ਮੈਚ ਵਿਚ ਉਸਨੇ 18 ਦੌੜਾਂ ਦਿੱਤੀਆਂ ਅਤੇ ਦੋ ਵਿਕਟਾਂ ਲਈਆਂ। ਇਸੀ ਤਰਾਂ ਵਿਰਾਟ ਕੋਹਲੀ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।
ਕੋਹਲੀ ਦਾ ਟੀ -20 ਤੋਂ ਸੰਨਿਆਸ
ਵਿਸ਼ਵ ਕੱਪ ਜਿੱਤਣ ਬਾਅਦ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀ -20 ਤੋ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੋਹਲੀ ਨੇ ਮੈਚ ਜਿੱਤਣ ਬਾਅਦ ਕਿਹਾ ਕਿ ਇਹ ਉਸਦਾ ਆਖ਼ਰੀ ਮੈਚ ਸੀ, ਉਨਾਂ ਕਿਹਾ ਕਿ ਉਹ ਹਰ ਹਾਲਤ ਵਿਚ ਮੈਚ ਜਿੱਤਣਾ ਚਾਹੁੰਦੇ ਸੀ ਪਰ ਜੇਕਰ ਉਹ ਹਾਰ ਵੀ ਜਾਂਦੇ ਤਾਂ ਵੀ ਉਸਨੇ ਟੀ-20 ਤੋਂ ਸੰਨਿਆਸ ਲੈ ਲੈਣਾ ਸੀ, ਕਿਉਂਕਿ ਹੁਣ ਇਸ ਖੇਡ ਨੂੰ ਅੱਗੇ ਵਧਾਉਣ ਦੀ ਜ਼ੁੰਮੇਵਾਰੀ ਨੌਜਵਾਨ ਖਿਡਾਰੀਆਂ, ਅਗਲੀ ਪੀੜੀ ਦੀ ਹੈ।