ਚੰਡੀਗੜ੍ਹ ,27 ਜੂਨ (ਖ਼ਬਰ ਖਾਸ ਬਿਊਰੋ)
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਮਿਤੀ 30 ਜੂਨ ਨੂੰ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਖੇ ਸਵੇਰੇ 10 ਵਜੇ ਹੋਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮਾਣਯੋਗ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਕਰਨਗੇ।
ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਉਪ ਚੇਅਰਮੈਨ ਮਨਮੋਹਨ ਅਤੇ ਸਕੱਤਰ ਸੁਭਾਸ਼ ਭਾਸਕਰ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਦੇ ਲੇਖਕਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ੳਨ੍ਹਾਂ ਦੱਸਿਆ ਕਿ ਇਹ ਐਵਾਰਨ ਪ੍ਰਾਪਤ ਕਰਨ ਵਾਲ਼ੇ ਉੱਘੇ ਲੇਖਕਾਂ ਵਿੱਚ ਰਾਜਿੰਦਰ ਕੁਮਾਰ ਕਨੌਜੀਆ (ਹਿੰਦੀ), ਸੁਮੀਤਾ ਮਿਸ਼ਰਾ (ਅੰਗਰੇਜ਼ੀ), ਸਵਰਾਜਬੀਰ (ਪੰਜਾਬੀ), ਪ੍ਰਾਣ ਨਾਥ ਪੰਕਜ (ਸੰਸਕ੍ਰਿਤ) ਅਤੇ ਜ਼ਰੀਨਾ ਨਗਮੀਂ (ਉਰਦੂ) ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਿੰਦੀ, ਪੰਜਾਬੀ ਅਤੇ ਉਰਦੂ ਦੀਆਂ ਸਾਲ ਦੀਆਂ ਸਭ ਤੋਂ ਵਧੀਆ ਚੁਣੀਆਂ ਗਈਆਂ ਪੁਸਤਕਾਂ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ