ਖਹਿਰਾ ਨੇ ਗੋਲਡੀ ਨੂੰ ਕਿਉਂ ਕਿਹਾ ਕਿ ਤੂੰ ਮੇਰੇ ਮਹਿਤਾਬ ਵਰਗਾ

ਚੰਡੀਗੜ,17 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੀ ਤੁਲਨਾ ਆਪਣੇ ਪੁੱਤਰ ਮਹਿਤਾਬ ਖਹਿਰਾ ਨਾਲ ਕੀਤੀ ਹੈ। ਖਹਿਰਾ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੇ ਘਰ ਵੀ ਜਾਣਗੇ। ਖਹਿਰਾ ਨੇ ਗੋਲਡੀ ਦੇ ਘਰ ਜਾਣ ਤੋਂ ਪਹਿਲਾਂ ਆਪਣੇ ਫੇਸਬੁ੍ੱਕ ਪੇਜ਼ ਤੇ ਗੋਲਡੀ ਨੂੰ ਜਵਾਬ ਦਿੰਦਿਆ ਕਿਹਾ ਕਿ ਪਿਆਰੇ ਗੋਲਡੀ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਕਿਉੰਕਿ ਮੇਰੀ ਸਾਰੀ ਜ਼ਿੰਦਗੀ ਸ਼ੰਗਰਘਮਈ ਰਹੀ ਹੈ। ਖਹਿਰਾ ਨੇ ਗੋਲਡੀ ਨੂੰ ਯਕੀਨ ਦਿਵਾਇਆ ਕਿ ਤੂੰ ਮੇਰੇ ਬੇਟੇ ਮਹਿਤਾਬ ਵਰਗਾ ਹੈ ਅਤੇ ਭਰੋਸਾ ਦਿੰਦਾ ਹਾਂ ਕਿ ਤੈਨੂੰ ਮਹਿਤਾਬ ਵਾਂਗ ਅੱਗੇ  ਵੱਧਣ ਦਾ ਮੌਕਾ ਦੇਵਾਂਗਾ। ਉਨਾਂ ਕਿਹਾ ਕਿ ਮੈਂ ਕਦੇ ਵੀ ਸੰਗਰੂਰ ਤੋਂ ਟਿਕਟ ਨਹੀਂ ਮੰਗੀ ਪਰ ਜੇਕਰ ਪਾਰਟੀ ਨੇ ਮੈਨੂੰ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ ਤਾਂ ਪੂਰੀ ਤਨਦੇਹੀ, ਸਮਰਪਿਤ ਦੀ ਭਾਵਨਾਵਾੰ ਨਾਲ ਨਿਡਰ ਹੋ ਕੇ ਸੰਗਰੂਰ ਤੇ ਲੋਕਾਂ ਦੀ ਬਿਹਤਰੀ ਲਈ ਲੜਾਂਗਾ। ਖਹਿਰਾ ਨੇ ਇਸ ਔਖੀ ਘੜੀ ਵਿਚ ਗੋਲਡੀ ਤੋਂ ਮੱਦਦ ਦੀ ਅਪੀਲ ਕੀਤੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

2022 ਵਿਚ ਸੀਨੀਅਰ ਨੇਤਾ ਕਿਉਂ ਨਹੀਂ ਦਿਖਿਆ-ਗੋਲਡੀ

ਦਰਅਸਲ ਕੱਲ ਗੋਲਡੀ ਨੇ ਇਕ ਵੀਡਿਓ ਰੀਲੀਜ਼ ਕਰਕੇ ਪਾਰਟੀ ਵਲੋਂ ਟਿਕਟ ਨਾ ਦੇਣ ਕਾਰਨ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਸਨ। ਗੋਲਡੀ ਨੇ ਪਾਰਟੀ ਦੇ ਸੀਨੀਅਰ ਤੇ ਜੂਨੀਅਰ ਨੇਤਾਵਾਂ ਦੀ ਯੋਗਤਾ ਤੇ ਸਵਾਲ ਖੜੇ ਕਰਦੇ ਹੋਏ ਅਤੀਤ ਵਿਚ ਪਾਰਟੀ ਛ੍ਡਣ ਵਾਲੇ ਆਗੂਆ ਬਾਰੇ ਵੀ ਗ੍ਲ ਕੀਤੀ। ਗੋਲਡੀ ਨੇ ਕਿਹਾ ਕਿ ਭਾਵੇਂ ਪਾਰਟੀ ਨੇ ਟਿਕਟ ਨਹੀਂ ਦਿੱਤੀ ਪਰ ਉਹ ਉਹਨਾਂ ਨੇਤਾਵਾ ਵਰਗਾ ਨਹੀਂ ਜਿਹੜੇ ਪਾਰਟੀ ਨੂੰ ਛੱਡ ਗਏ ਹਨ। ਪਾਰਟੀ ਨੇ ਬਹੁਤ ਕੁਝ ਦਿੱਤਾ ਤੇ ਪਾਰਟੀ ਲਈ ਕੰਮ ਵੀ ਕਰਾਂਗਾ। ਗੋਲਡੀ ਨੇ ਪਾਰਟੀ ਅਤੇ ਪਾਰਟੀ ਦੇ ਆਗੂਆ ਨੂੰ ਸਵਾਲ ਕੀਤਾ ਕਿ ਜਦੋ 2022 ਦੀਆਂ ਚੋਣਾਂ ਸਨ ਤਾਂ ਉਦੋ ਪਾਰਟੀ ਨੂੰ ਕੋਈ ਵੱਡਾ ਆਗੂ ਕਿਉਂ ਨਹੀ ਦਿਖਿਆ। ਹਾਲਾਂਕਿ ਉਨਾਂ ਗਿਲਾ ਕੀਤਾ ਕਿ ਪਾਰਟੀ ਨੇ ਭਰੋਸਾ ਤੋੜਿਆ ਹੈ ਪਰ ਖਹਿਰਾ ਨੂੁੰ ਬਾਹਾਂ ਖੋਲਕੇ ਬਤੌਰ ਕਾਂਗਰਸੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

Leave a Reply

Your email address will not be published. Required fields are marked *