ਅਕਾਲੀ ਦਲ ਵਿਚ ਬਗਾਵਤ, ਬਾਗੀ 1 ਜੁਲਾਈ ਤੋਂ ਕਰਨਗੇ ਅਕਾਲੀ ਦਲ ਬਚਾਓ ਲਹਿਰ ਸ਼ੁਰੂ

ਸੁਖਬੀਰ ਬਾਦਲ ਨੇ ਚੰਡੀਗੜ ਕੀਤੀ ਮੀਟਿੰਗ

ਬਾਗੀਆਂ ਨੇ ਕੀਤੀ ਜਲੰਧਰ ਮੀਟਿੰਗ

ਚੰਡੀਗੜ 25 ਜੂਨ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਸੀਨੀਅਰ ਅਕਾਲੀ ਆਗੂਆਂ ਨੇ ਇਕ ਵਾਰ ਮੁੜ ਬਗਾਵਤ ਕਰ ਦਿੱਤੀ ਹੈ। ਦਿਲਚਸਪ ਗੱਲ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਜਿਲਾ ਪ੍ਰਧਾਨਾਂ, ਹਲਕਾ ਇੰਚਾਰਜ਼ਾਂ ਅਤੇ ਸਾਬਕਾ ਵਿਧਾਇਕਾਂ ਨਾਲ ਚੰਡੀਗੜ ਪਾਰਟੀ ਦਫ਼ਤਰ ਵਿਚ ਮੀਟਿੰਗ ਕਰਕੇ ਹਾਰ ਦੇ ਕਾਰਨਾਂ ਦਾ ਪਤਾ ਲਗਾ ਰਹੇ ਸਨ ਪਰ ਦੂਜੇ  ਪਾਸੇ ਸੀਨੀਅਰ ਆਗੂਆਂ ਨੇ ਜਲੰਧਰ ਵਿਖੇ ਮੀਟਿੰਗ ਕਰਕੇ ਇਕ ਜੁਲਾਈ ਤੋਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 

ਜਲੰਧਰ ਵੱਖਰੀ ਮੀਟਿੰਗ ਵਿਚ ਇਹ ਆਗੂ ਸਨ ਹਾਜ਼ਰ

ਜਲੰਧਰ ਵਿਖੇ ਜਿਹੜੇ ਸੀਨੀਅਰ ਆਗੂ ਹਾਜਰ ਸਨ, ਉਨਾਂ ਵਿਚ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਕਿਰਨਜੀਤ ਕੌਰ, ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਵਿੱਚੋਂ ਭਾਈ ਮਨਜੀਤ ਸਿੰਘ, ਤੁੜ ਪਰਿਵਾਰ ਵੱਲੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ, ਵਡਾਲਾ ਪਰਿਵਾਰ ਦੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬਰਨਾਲਾ ਪਰਿਵਾਰ ਵੱਲੋਂ ਗਗਨਜੀਤ ਸਿੰਘ ਬਰਨਾਲਾ ਵੱਲੋਂ ਟੌਹੜਾ ਪਰਿਵਾਰ ਵਿੱਚੋਂ ਹਰਿੰਦਰਪਾਲ ਸਿੰਘ ਟੌਹੜਾ, ਤਲਵੰਡੀ ਪਰਿਵਾਰ ਵੱਲੋਂ ਬੀਬੀ ਹਰਜੀਤ ਕੌਰ ਤਲਵੰਡੀ ਢੀਡਸਾ ਪਰਿਵਾਰ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਗਿਆਨੀ ਚੇਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਿਵਾਰ ਵੱਲੋਂ ਪਰਵਿੰਦਰ ਪਾਲ ਸਿੰਘ ਰਿਟਾਇਰ ਪੀਸੀਐਸ ਸਮੇਤ ਵੱਖ ਵੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ।
ਇਹਨਾਂ ਤੋਂ ਇਲਾਵਾ ਸੀਨੀਅਰ ਲੀਡਰਸਿੱਪ ਜਿਸ ਵਿੱਚ ਇਸ ਸਮੇਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪ੍ਰਮਿੰਦਰ ਸਿੰਘ ਢੀਡਸਾ, ਗੁਰਪ੍ਰਤਾਪ ਸਿੰਘ ਵਡਾਲਾ ਸਾਰੇ ਕੋਰ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁੱਰੀ, ਭਾਈ ਮਨਜੀਤ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਗਗਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਹਲਕਾ ਇੰਨਚਾਰਜ ਤੇ ਸਾਰੇ ਸੀਨੀਅਰ ਮੀਤ ਪ੍ਰਧਾਨ , ਸੁੱਚਾ ਸਿੰਘ ਛੋਟੇਪੁੱਰ ਮੈਂਬਰ ਸਲਾਹਕਾਰ ਬੋਰਡ, ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਹਲਕਾ ਇੰਨਚਾਰਜ, ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਜਸਟਿਸ ਨਿਰਮਲ ਸਿੰਘ, ਸੰਤ ਬਲਬੀਰ ਸਿੰਘ ਘੁੰਨਸ, ਸੁਖਵਿੰਦਰ ਸਿੰਘ ਔਲਖ, ਕਰਨੈਲ ਸਿੰਘ ਪੰਜੋਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਨਚਾਰਜ ਸਨੌਰ, ਭੁਪਿੰਦਰ ਸਿੰਘ ਸ਼ੇਖੂਪੁੱਰ ਹਲਕਾ ਇੰਨਚਾਰਜ ਘਨੌਰ, ਜਸਪਾਲ ਸਿੰਘ ਚੱਠਾ ਹਲਕਾ ਇੰਨਚਾਰਜ ਪਟਿਆਲ਼ਾ ਦਿਹਾਤੀ, ਜਰਨੈਲ ਸਿੰਘ ਕਰਤਾਰਪੁੱਰ ਅਤੇ ਸੁਖਵਿੰਦਰ ਸਿੰਘ ਰਾਜਲਾ ਦੋਨੋ ਜਿਲਾ ਪ੍ਰਧਾਨ ਪਟਿਆਲ਼ਾ, ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਡਰਾਂ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਜਥੇਦਾਰ ਜਗਜੀਤ ਸਿੰਘ ਗਾਬਾ, ਹਰੀ ਸਿੰਘ ਪ੍ਰੀਤ ਟਰੈਕਟਰ, ਜਗਜੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਟੌਹੜਾ, ਸੁਖਵੰਤ ਸਿੰਘ ਸਰਾਉ, ਸਤਵਿੰਦਰ ਸਿੰਘ ਢੱਟ, ਅਮਰਦੀਪ ਸਿੱਘ ਸੌਨੂੰ ਲਿਬੜਾ, ਮਿਠੂ ਸਿੰਘ ਕਾਹਨੇਕੇ, ਹਰਬੰਸ ਸਿੰਘ ਮੰਝਪੁੱਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਟੋਨੀ ਭੱਠੇਵਾਲਾ, ਗੁਰਪ੍ਰੀਤ ਸਿੰਘ ਚੀਮਾਂ, ਪਰਮਿੰਦਰ ਸਿੰਘ ਪੰਨੂੰ, ਸੁੱਚਾ ਸਿੰਘ ਆਦਿ ਹਾਜ਼ਰ ਸਨ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਚੇਤੇ ਰਹੇ ਕਿ ਦੋ ਵਰੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਦੀ ਕਰਾਰੀ ਹਾਰ ਬਾਅਦ ਸੁਖਬੀਰ ਬਾਦਲ ਖਿਲਾਫ਼ ਬਗਾਵਤ ਹੋ ਗਈ ਸੀ। ਨਾਰਾਜ਼ ਹੋਏ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਥੇਬੰਦਕ ਢਾਂਚਾ ਭੰਗ ਕਰਨ ਦੀ ਮੰਗ ਕੀਤੀ ਸੀ। ਸੁਖਬੀਰ ਨੇ ਆਗੂਆਂ ਦੀ ਗੱਲ ਮੰਨਦੇ ਹੋਏ ਜਥੇਬੰਦਕ ਢਾੰਚਾ ਭੰਗ ਕਰ ਦਿੱਤਾ ਸੀ, ਪਰ ਖੁਦ  ਪ੍ਰਧਾਨ ਬਣੇ ਰਹੇ।ਉਸ ਸਮੇਂ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕੀਤੀ ਗਈ। ਝੂੰਦਾਂ ਕਮੇਟੀ ਨੇ  100 ਤੋ ਵੱਧ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਕੇ ਇਕ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਸੀ। ਰਿਪੋਰਟ ਵਿਚ ਹਾਰ ਦੇ ਕਾਰਨਾਂ ਨੂੰ ਡੇਰਾ ਮੁਖੀ ਨੂੰ ਮਾਫ਼ੀ, ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨਾ, ਵਿਵਾਦਤ ਪੁਲਿਸ ਅਧਿਕਾਰੀ ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣਾ ਮੁੱਖ ਕਾਰਨ ਦੱਸਿਆ ਗਿਆ ਸੀ।

ਜਲੰਧਰ ਮੀਟਿੰਗ ਵਿਚ ਹੋਇਆ ਫੈਸਲਾ

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

1 ਜੁਲਾਈ ਨੂੰ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਸਾਰੇ ਅਹੁੱਦੇਦਾਰ ਸਹਿਬਾਨ ਤੇ ਸ੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਜੁੜੇ ਸਿੱਧੇ ਜਾਂ ਅਸਿੱਧੇ ਤੌਰ ਵਿਅਕਤੀ ਪਹੁੰਚ ਕੇ ਖਿਮਾਂਯਾਚਨਾ ਪੱਤਰ ਠੀਕ 11.15 ਵਜੇ ਅਰਦਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਫ਼ਤਰ ਦਿੱਤਾ ਜਾਵੇਗਾ।
ਇਹ ਵੀ ਮਹਿਸੂਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਮ ਲੋਕਾਂ ਨਾਲੋਂ ਸੰਪਰਕ ਖਤਮ ਹੋ ਰਿਹਾ ਸੀ ਜਿਸ ਨਾਲ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਹੋਈ ਤੇ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਨੂੰ ਪ੍ਰਚੰਡ ਕੀਤਾ ਜਾਵੇਗਾ।

ਚੁਣੌਤੀਆਂ ਜਿੰਨਾਂ ਤੇ ਪਹਿਰਾ ਦਿੱਤਾ ਜਾਵੇਗਾ
ਬਾਗੀ ਹੋਏ ਆਗੂਆਂ ਨੇ ਕਿਹਾ ਕਿ  ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾਵੇਗਾ।ਸਿੱਖ ਸੰਸਥਾਵਾਂ ਨੂੰ ਖੋਰਾ ਲੱਗਾ ਹੈ ਤੇ ਗੈਰ ਪੰਥਕ ਲੋਕਾਂ ਕੋਲੋਂ ਇਹਨਾਂ ਦਾ ਕੰਟਰੋਲ ਵਾਪਸ ਲੈਣ ਲਈ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤੇ ਮੌਜੂਦਾ ਜਲ ਸੰਕਟ ਦੇ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ।ਪੰਜਾਬ ਦੀ ਆਰਥਿਕ ਮੰਦੀ ਜੋ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਉਸ ਬਾਰੇ ਵਿਚਾਰ ਵਟਾਂਦਰਾ ਕਰਕੇ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ। ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਪੰਜਾਬ ਵਿੱਚ ਵੱਧ ਰਹੀ ਅਰਾਜਕਤਾ ਦੇ ਮਾਹੌਲ ਤੋਂ ਜੋ ਭੈਭੀਤ ਅਤੇ ਸਹਿਮ ਭਰੇ ਮਾਹੌਲ ਵਿੱਚ ਪੰਜਾਬ ਲੰਘ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਹੈ ਆਜਾਦ ਕੀਤਾ ਜਾ ਸਕਦਾ ਉਹਦੇ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਪਿਛਲੇ ਸਮੇਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਕਰਕੇ ਢਾਹ ਲੱਗੀ ਹੈ। ਪਾਰਟੀ ਪ੍ਰਧਾਨ ਨੂੰ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਸੁਖਬੀਰ ਬਾਦਲ ਦੀ ਮੀਟਿੰਗ ਚ ਹੋਏ ਇਹ ਫੈਸਲੇ

ਅੱਜ ਪਾਰਟੀ ਹੈੱਡਕੁਆਰਟਰ ਵਿਖੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਅਹਿਮ ਮੀਟਿੰਗ:

🔹ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਵਿਰੋਧੀਆਂ ਦੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ: ਸੁਖਬੀਰ ਸਿੰਘ ਬਾਦਲ

🔹ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਲਈ ਹਰ ਔਖੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਹੈ।

🔹ਪੰਥ ਅਤੇ ਪੰਜਾਬ ਦੀ ਇੱਜ਼ਤ ਨੂੰ ਛਿੱਕੇ ਟੰਗ ਕੇ ਨਿੱਜੀ ਮੁਨਾਫ਼ੇ ਦੇ ਚਾਹਵਾਨ ਆਪਣੀ ਮਰਜ਼ੀ ਅਨੁਸਾਰ ਜਿੱਥੇ ਮਰਜ਼ੀ ਜਾਣ, ਸਾਡੇ ਵੱਲੋਂ ਉਹ ਆਜ਼ਾਦ ਹਨ।

🔹ਪਾਰਟੀ ਪੰਥਕ ਸਿਧਾਂਤਾਂ ‘ਤੇ ਡਟ ਕੇ ਖੜੀ ਹੈ। ਇਸ ‘ਤੇ ਕੋਈ ਸਮਝੌਤਾ ਨਹੀਂ ਕਰਾਂਗੇ।

🔹 105 ਹਲਕਾ ਇੰਚਾਰਜਾਂ ਵਿੱਚੋਂ 96 (ਕਿਉਂਕਿ 12 ਹਲਕਾ ਇੰਚਾਰਜਾਂ ਦੀ ਨਿਯੁਕਤੀ ਅਜੇ ਬਾਕੀ ਹੈ) ਨੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਇਆ। ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਡਾ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਮਤਭੇਦ ਹੁੰਦੇ ਹਨ ਤੇ ਇਹ ਬਗਾਵਤ ਨਹੀਂ ਹੈ। ਗਰੇਵਾਲ ਨੇ ਬਾਦਲ ਦਾ ਪੱਖ ਪੂਰਦੇ ਹੋਏ ਕਿਹਾ ਕਿ ਜਿਹਨਾਂ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਉਹ ਤਾਂ ਫਿਰ 50 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤੇ ਹਨ। ਜਦਕਿ ਉਹ (ਬਾਗੀ ਹੋਏ) ਤਿੰਨ ਤਿੰਨ ਵਾਰ ਲਗਾਤਾਰ ਹਾਰ ਰਹੇ ਹਨ ਅਤੇ ਅਸਤੀਫ਼ਾ ਉਹਨਾਂ ਨੂੰ ਦੇਣਾ ਚਾਹੀਦਾ ਹੈ।ਭੂੰਦੜ ਨੇ ਕਿਹਾ ਕਿ ਦੇਸ਼ ਵਿਚ ਮੋਦੀ ਦੇ ਹੱਕ ਅਤੇ ਵਿਰੋਧ ਵਿਚ ਲਹਿਰ ਚੱਲ ਰਹੀ ਸੀ। ਅਕਾਲੀ ਦਲ ਲੋਕਾਂ ਨੂੰ ਇਹ ਸਮਝਾ ਨਹੀਂ ਸਕਿਆ ਕਿ ਉਹ ਜਿੱਤ ਬਾਅਦ ਕਿਥੇ ਖੜੇ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਹਿੱਤ ਲਈ ਅਸੂਲਾਂ ’ਤੇ ਖੜ੍ਹੀ ਹੈ ਅਤੇ ਉਨ੍ਹਾਂ ਲਈ ਰਾਜ ਭਾਗ ਬਾਅਦ ਦੀ ਗੱਲ ਹੈ।

 

Leave a Reply

Your email address will not be published. Required fields are marked *