ਬਸਪਾ ਨੇ ਜਲੰਧਰ ਉਪ ਚੋਣ ਲਈ ਮਾਇਆਵਤੀ ਸਮੇਤ 32 ਸਟਾਰ ਪ੍ਰਚਾਰਕ ਲਾਏ

ਜਲੰਧਰ 24ਜੂਨ, (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ  ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਬਸਪਾ ਨੇ ਚੋਣ ਕਮਿਸ਼ਨ ਨੂੰ  32 ਸਟਾਰ ਪ੍ਰਚਾਰਕਾਂ ਦੀ ਸੂਚੀ ਭੇਜ ਦਿੱਤੀ ਹੈ। ਇਸ ਵਿਚ ਪਾਰਟੀ ਮੁਖੀ ਭੈਣ ਕੁਮਾਰੀ ਮਾਇਆਵਤੀ , ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ , ਕੇਂਦਰੀ ਕੋਆਰਡੀਨੇਟਰ  ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ, ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਗੁਰਲਾਲ ਸੈਲਾ, ਗੁਰਨਾਮ ਚੌਧਰੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਇ. ਜਸਵੰਤ ਰਾਏ, ਠੇਕੇਦਾਰ ਰਜਿੰਦਰ ਸਿੰਘ, ਤੀਰਥ ਰਾਜਪੁਰਾ, ਦਿਲਬਾਗ ਚੰਦ ਮਹਿੰਦੀਪੁਰ, ਮਾ. ਓਮ ਪ੍ਰਕਾਸ਼ ਸਰੋਏ, ਲਾਲ ਸਿੰਘ ਸਲਹਾਣੀ, ਐਡਵੋਕੇਟ ਰਣਜੀਤ ਕੁਮਾਰ, ਤਰਸੇਮ ਥਾਪਰ, ਅਮਰਜੀਤ ਝਲੂਰ, ਡਾ ਮੱਖਣ ਸਿੰਘ, ਜੋਗਿੰਦਰ ਪਾਲ ਭਗਤ, ਰਾਕੇਸ਼ ਕੁਮਾਰ ਦਾਤਾਰਪੁਰੀ, ਹਰਿੰਦਰ ਸ਼ੀਤਲ, ਜਗਦੀਸ਼ ਦੀਸ਼ਾ, ਲੇਖਰਾਜ ਜਮਾਲਪੁਰੀ, ਜਗਦੀਸ਼ ਸ਼ੇਰਪੁਰੀ, ਪਰਮਜੀਤ ਮੱਲ, ਦਲਜੀਤ ਰਾਏ ਅਤੇ ਪ੍ਰਵੀਨ ਬੰਗਾ ਨੂੰ ਸਟਾਰ ਪ੍ਰਚਾਰਕਾ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ


ਗੜੀ ਨੇ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਦੇ ਇੰਡੀਆ ਗੱਠਜੋੜ ਰਾਹੀਂ ਦੇਸ਼ ਦੇ ਦਲਿਤ ਪਛੜੇ ਵਰਗਾਂ ਤੇ ਘੱਟ ਗਿਣਤੀ ਵਰਗਾ ਨੂੰ ਸੰਵਿਧਾਨ ਬਚਾਉਣ ਦੇ ਮੁੱਦੇ ਉਤੇ ਗੁਮਰਾਹ ਕਰਕੇ ਕਮਜੋਰ ਵਰਗਾ ਦੀਆਂ ਵੋਟਾਂ ਤਾਂ ਬਟੋਰੀਆਂ ਹਨ ਪ੍ਰੰਤੂ ਕਮਜੋਰ ਵਰਗਾਂ ਦੇ ਸੰਵਿਧਾਨਿਕ ਹੱਕਾਂ ਅਧਿਕਾਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਜਿਸਦੀ ਤਾਜ਼ਾ ਉਦਾਹਰਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਲਿਤ ਮਲਿਕਾਅਰਜਨ ਖੜ੍ਹਗੇ ਨੂੰ ਅਣਗੌਲਿਆ ਕਰਕੇ  ਸੋਨੀਆ ਗਾਂਧੀ ਨੂੰ ਅੱਗੇ ਕੀਤਾ ਹੈ। ਖੜਗੇ ਅਤੇ ਹੋਰ ਦਲਿਤ ਪਿਛੜੇ ਆਗੂਆਂ ਦੇ ਨਾਮ ਤੇ ਕਮਜੋਰ ਵਰਗਾ ਦੀਆਂ ਵੋਟਾਂ ਨੂੰ ਝੂਠੇ ਲਾਰੇ ਵਾਅਦੇ ਲਾਕੇ ਕਾਂਗਰਸ ਪਾਰਟੀ ਹਮੇਸ਼ਾ ਲੁੱਟਦੀ ਰਹੀ ਹੈ। ਬਹੁਜਨ ਸਮਾਜ ਪਾਰਟੀ ਕਾਂਗਰਸ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

Leave a Reply

Your email address will not be published. Required fields are marked *