ਪੱਤਰਕਾਰ ਸਿੱਧੂ ਨੂੰ ਧਮਕੀ ਦੇਣ ਦੀ ਯੂਨੀਅਨ ਨੇ ਕੀਤੀ ਨਿੰਦਾ

ਚੰਡੀਗੜ 23 ਜੂਨ (ਖ਼ਬਰ ਖਾਸ ਬਿਊਰੋ) 

ਪੰਜਾਬ ਐਂਡ ਚੰਡੀਗੜ ਜਰਨਲਿਸਟਸ ਯੂਨੀਅਨ ਨੇ ਲੋਕ ਅਵਾਜ਼ ਟੀ.ਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਲੱਖਾ ਸਿਧਾਣਾ ਵੱਲੋਂ ਧਮਕੀ ਦੇਣ ਦੀ ਨਿੰਦਾਂ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ, ਚੇਅਰਮੈਨ ਬਲਵਿੰਦਰ ਜੰਮੂ,  ਜਨਰਲ ਸਕੱਤਰ ਪਾਲ ਸਿੰਘ ਨੌਲੀ, ਮੀਤ ਪ੍ਰਧਾਨ ਸੰਤੋਖ ਗਿੱਲ, ਹਰਮੇਸ਼ ਵਿਰਦੀ, ਚੰਡੀਗੜ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਚੇਅਰਮੈਨ ਜਗਤਾਰ ਸਿੰਘ  ਭੁੱਲਰ, ਜਨਰਲ ਸਕੱਤਰ ਬਿੰਦੂ ਸਿੰਘ, ਗੁਰਉਪਦੇਸ਼ ਭੁੱਲਰ, ਭੁਪਿੰਦਰ ਸਿੰਘ ਮਲਿਕ, ਆਰ.ਐੱਸ ਲਿਬਰੇਟ ਤੇ ਹੋਰਨਾਂ ਨੇ ਕਿਹਾ ਕਿ
ਲੱਖਾ ਸਿਧਾਣਾ ਵੱਲੋਂ ਦਿੱਤੀ ਗਈ ਇਹ ਧਮਕੀ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਹੈ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਉਨਾਂ ਕਿਹਾ ਕਿ ਲੱਖਾ ਸਿਧਾਣਾ ਦੀ ਇਕ ਪੱਤਰਕਾਰ ਨੂੰ ਧਮਕੀ ਦੇਣਾ ਉਸਦੀ ਅਸਲ ਸੋਚ ਦਾ ਪ੍ਰਗਟਾਵਾ ਕਰਦੀ ਹੈ। ਆਗੂਆਂ ਨੇ ਕਿਹਾ ਕਿ ਮਨਿੰਦਰਜੀਤ ਹਮੇਸ਼ਾ ਸਰਕਾਰ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ, ਉਸਦੇ ਤਿੰਨ ਪੇਜ ਬੰਦ ਹੋ ਚੁੱਕੇ ਹਨ।  ਉਸਨੇ ਡਰ, ਧਮਕੀਆਂ ਅਤੇ ਲਾਲਚਾਂ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾਂ ਲੋਕ ਹਿਤ ਲਈ ਹਾਅ ਦਾ ਨਾਅਰਾ ਮਾਰਿਆ ਹੈ। ਯੂਨੀਅਨ ਹਮੇਸ਼ਾਂ ਲੋਕ ਹਿਤ ਅਤੇ ਲੋਕਾਈ ਦੀ ਗੱਲ ਕਰਨ ਵਾਲੇ ਪੱਤਰਕਾਰ ਦੇ ਹੱਕ ਵਿਚ ਖੜੀ ਹੈ। ਆਗੂਆਂ ਨੇ ਇਸ ਮਾਮਲੇ ਵਿਚ ਲੱਖਾ ਸਧਾਣਾ ਨੂੰ ਜਨਤਕ ਤੌਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *