ਚੰਡੀਗੜ, 20 ਜੂਨ (ਖ਼ਬਰ ਖਾਸ ਬਿਊਰੋੋੋੋੋੋੋੋੋ)
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸ਼ਰਾਬ ਨੀਤੀ ਮਾਮਲੇ ਵਿਚ ਜਮਾਨਤ ਮਿਲਣ ਦੀ ਖੁਸ਼ੀ ਵਿਚ ਆਪ ਆਗੂਆਂ ਨੇ ਲੱਡੂ ਵੰਡੇ ਅਤੇ ਖੁਸੀ ਵਿਚ ਖੀਵੇ ਹੋਏ ਢੋਲ ਦੇ ਡੱਗੇ ਤੇ ਭੰਗੜਾ ਪਾਇਆ।
ਅੱਜ ਸ਼ਾਮੀ ਜਿਉ ਹੀ ਕੇਜਰੀਵਾਲ ਨੂੰ ਜਮਾਨਤ ਮਿਲਣ ਦੀ ਖ਼ਬਰ ਆਪ ਆਗੂਆਂ ਨੂੰ ਮਿਲੀ ਤਾਂ ਆਪ ਆਗੂ ਪਾਰਟੀ ਦੇ ਚੰਡੀਗੜ ਸੈਕਟਰ 39 ਸਥਿਤ ਦਫ਼ਤਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਮੌਕੇ ਢੋਲ ਦੇ ਡੱਗੇ ਉਤੇ ਆਪ ਆਗੂਆਂ, ਵਰਕਰਾਂ ਨੇ ਭੰਗੜਾ ਪਾਇਆ ਅਤੇ ਖੁਸ਼ੀ ਮਨਾਈ। ਇਸ ਮੌਕੇ ਉਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਪਾਰਟੀ ਦੇ ਬੁਲਾਰੇ ਨੀਲ ਗਰਗ ਸਮੇਤ ਕਈ ਆਗੂਆਂ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੇ ਝੂਠੇ ਕੇਸ ਵਿਚ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦਾ ਯਤਨ ਕੀਤਾ। ਭਾਜਪਾ ਨੇ ਆਪਣੇ ਵਿਰੋਧੀਆ ਦਾ ਮੂੰਹ ਬੰਦ ਕਰਨ ਲਈ ਈਡੀ ਤੇ ਹੋਰ ਏਜੰਸੀਆਂ ਦਾ ਸਹਾਰਾ ਲਿਆ ਪਰ ਅਦਾਲਤ ਵਿਚ ਬਹਿਸ ਦੌਰਾਨ ਈਡੀ ਕੋਈ ਤੱਥ ਸਾਬੂਤ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ।
ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਂਣਨ ਬਾਦ ਅੱਜ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇ ਦਿੱਤੀ ਹੈ। ਇਸ ਮੌਕੇ ਆਪ ਆਗੂਆਂ ਨੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮੂੰਹ ਮਿੱਠਾ ਕਰਵਾਇਆ।