ਕਿਸਾਨ ਨਿਧੀ ਯੋਜਨਾ ਦੀ ਕਿਸ਼ਤ ਕੋਈ ‘ਪ੍ਰਸਾਦ’ ਨਹੀਂ, ਸਗੋਂ ਕਿਸਾਨਾਂ ਦਾ ਜਾਇਜ਼ ਹੱਕ ਹੈ ਪਰ ਇਸ ਢੰਡੋਰਾ ਕਿਉਂ ਪਿੱਟਿਆ ਜਾ ਰਿਹੈ: ਕਾਂਗਰਸ

ਨਵੀਂ ਦਿੱਲੀ, 18 ਜੂਨ (ਖ਼ਬਰ ਖਾਸ ਬਿਊਰੋ)

ਕਾਂਗਰਸ ਨੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਵਾਰ ਵਾਰ ਇਕੋ ਜਿਹੀਆਂ ਖ਼ਬਰਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਕੋਈ ‘ਪ੍ਰਸ਼ਾਦ’ ਨਹੀਂ ਹੈ, ਇਹ ਕਿਸਾਨਾਂ ਦਾ ਜਾਇਜ਼ ਹੱਕ ਹੈ। ਕਾਂਗਰਸ ਦੇ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ,‘ਇਕ ਤਿਹਾਈ ਪ੍ਰਧਾਨ ਮੰਤਰੀ’ ਦੀ ਹੈੱਡਲਾਈਨ ਮੈਨੇਜਮੈਂਟ ਤੇ ਅਤੇ ਜਨ ਸੰਪਰਕ ਮੁਹਿੰਮ ਤੀਜੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਫਿਰ ਸ਼ੁਰੂ ਹੋ ਗਈ। ਇਸ ਗੱਲ ਦਾ ਢੰਡੋਰਾ ਪਿੱਟਿਆ ਗਿਆ ਕਿ ਅਹੁਦਾ ਸੰਭਾਲਣ ਤੋਂ ਬਾਅਦ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਵਾਲੀ  ਫਾਈਲ ’ਤੇ ਸਭ ਤੋਂ ਪਹਿਲਾ ਸਹੀ ਪਾਈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 16ਵੀਂ ਕਿਸ਼ਤ ਜਨਵਰੀ 2024 ਵਿੱਚ ਮਿਲਣੀ ਸੀ ਪਰ ਪ੍ਰਧਾਨ ਮੰਤਰੀ ਨੇ ਕਿਉਂਕਿ ਚੋਣਾਂ ’ਚ ਫਾਇਦਾ ਲੈਣਾ ਸੀ, ਇਸ ਲਈ ਇਸ ਵਿੱਚ ਇੱਕ ਮਹੀਨੇ ਦੀ ਦੇਰੀ ਹੋ ਗਈ ਸੀ। ਪੀਐੱਮ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਮਈ 2024 ’ਚ ਜਾਰੀ ਹੋਣੀ ਸੀ ਪਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ। ਇਸ ਕਾਰਨ ਇਸ ਵਿੱਚ ਦੇਰੀ ਹੋ ਗਈ। ਸ੍ਰੀ ਮੋਦੀ ਨੇ ਫਾਈਲ ’ਤੇ ਸਹੀ ਪਾ ਕੇ ਕਿਸੇ ’ਤੇ ਕੋਈ ਵੱਡੀ ਅਹਿਸਾਨ ਨਹੀਂ ਕੀਤਾ, ਇਹ ਉਨ੍ਹਾਂ ਦੀ ਸਰਕਾਰ ਦੀ ਆਪਣੀ ਨੀਤੀ ਮੁਤਾਬਕ ਕਿਸਾਨਾਂ ਦਾ ਜਾਇਜ਼ ਹੱਕ ਹੈ। ਹੈਰਾਨੀ ਹੈ ਕਿ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਬਾਰੇ ਕਦੇ ਕੋਈ ਗੱਲ ਨਹੀਂ ਕਰ ਰਹੇ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *