ਮਾਲੇ, 18 ਜੂਨ (ਖ਼ਬਰ ਖਾਸ ਬਿਊਰੋ)
ਮਾਲਦੀਵ ਦੀ ਰਾਜਧਾਨੀ ਵਿੱਚ ਵੱਡੇ ਪੁਲ ਦੀ ਮੁਰੰਮਤ ਦੌਰਾਨ ਡਿੱਗਣ ਕਾਰਨ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਛਾਣ ਸਿਰਫ ਭਾਰਤੀ ਨਾਗਰਿਕ ਵਜੋਂ ਕੀਤੀ ਤੇ ਹੋਰ ਵੇਰਵੇ ਨਹੀਂ ਦਿੱਤੇ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਸਿਨਾਮਲੇ ਪੁਲ ’ਤੇ ਮੁਰੰਮਤ ਦੌਰਾਨ ਕਰਮਚਾਰੀ ਨੂੰ ਚੱਕਰ ਆਉਣ ਕਾਰਨ ਉਹ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਕਰਾਰ ਦੇ ਦਿੱਤਾ। ਇਸ ਤੋਂ ਪਹਿਲਾਂ 3 ਮਈ ਨੂੰ ਦੇਸ਼ ’ਚ 30 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ। ਮਾਲਦੀਵ ਵਿੱਚ ਭਾਰਤੀ ਦੂਤਘਰ ਅਨੁਸਾਰ ਦੇਸ਼ ਵਿੱਚ ਭਾਰਤੀ ਪਰਵਾਸੀ ਭਾਈਚਾਰੇ ਦੀ ਲਗਪਗ 27,000 ਦੀ ਗਿਣਤੀ ਹੈ।