ਇੰਦੌਰ, 18 ਜੂਨ (ਖ਼ਬਰ ਖਾਸ ਬਿਊਰੋ)
ਮੱਧ ਪ੍ਰਦੇਸ਼ ਦੇ ਇੰਦੌਰ ’ਚ ਸਕੂਲ ਜਾਣ ਲਈ ਘਰੋਂ ਨਿਕਲੀ 13 ਸਾਲਾ ਵਿਦਿਆਰਥਣ ਨੇ ਅੱਜ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਡਿੱਗਣ ਬਾਅਦ ਲੜਕੀ ਦੀ ਤੁਰੰਤ ਮੌਤ ਹੋ ਗਈ। ਲੜਕੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਆਪਣੇ ਸਕੂਲ ਜਾਣ ਲਈ ਵਰਦੀ ਪਾ ਕੇ ਘਰੋਂ ਨਿਕਲੀ ਸੀ। ਲੜਕੀ ਦਾ ਪਿਤਾ ਉਸ ਨੂੰ ਸਕੂਲ ਬੱਸ ਤੱਕ ਛੱਡਣ ਆਇਆ ਸੀ। ਉਸ ਦਾ ਪਿਤਾ ਬੱਸ ਦੇ ਆਉਣ ਤੋਂ ਪਹਿਲਾਂ ਹੀ ਘਰ ਪਰਤ ਗਿਆ, ਜਿਵੇਂ ਹੀ ਉਸ ਦੇ ਪਿਤਾ ਵਾਪਸ ਗਏ, ਲੜਕੀ ਰਿਹਾਇਸ਼ੀ ਇਮਾਰਤ ਦੀ ਲਿਫਟ ‘ਤੇ ਚੜ੍ਹ ਗਈ ਅਤੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਦੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਲੜਕੀ ਵੱਲੋਂ ਅਜਿਹ ਕਦਮ ਚੁੱਕਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਕੋਈ ਖ਼ੁਦਕੁਸ਼ੀ ਪੱਤਰ ਵੀ ਨਹੀਂ ਮਿਲਿਆ।