ਸ਼ਰਾਬੀ ਪਤੀ ਨੇ ਪੈਟਰੋਲ ਛਿੜਕ ਕੇ ਪਤਨੀ ਨੂੰ ਲਾਈ ਅੱਗ
ਪਤੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ
ਫਰੀਦਕੋਟ 17 ਜੂਨ (ਖ਼ਬਰ ਖਾਸ ਬਿਊਰੋ)
ਜੈਤੋ ਵਿਖੇ ਸ਼ਰਾਬ ‘ਚ ਟੁੰਨ ਪਤੀ ਨੇ ਮੀਟ ਗਰਮ ਕਰਨ ਤੋਂ ਮਨਾ ਕਰਨ ‘ਤੇ ਘਰ ਵਾਲੀ ਨੂੰ ਅੱਗ ਲਗਾ ਦਿੱਤੀ। ਔਰਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪਤਾ ਲੱਗਾ ਹੈ ਕਿ ਜਿਲੇ ਦੇ ਕਸਬਾ ਜੈਤੋ ਵਿਖੇ ਸ਼ਰਾਬੀ ਪਤੀ ਨੇ ਘਰ ਵਾਲੀ ਨੂੰ ਵਾਰ ਵਾਰ ਮੀਟ ਗਰਮ ਲਈ ਕਿਹਾ। ਵਾਰ ਵਾਰ ਮੀਟ ਗਰਮ ਕਰਨ ‘ਤੇ ਪਤਨੀ ਨੇ ਮਨਾ ਕਰ ਦਿੱਤਾ ਤਾਂ ਸ਼ਰਾਬੀ ਪਤੀ ਨੂੰ ਐਨਾਂ ਗੁੱਸਾ ਆਇਆ ਕਿ ਉਸਨੇ ਤੇਲ ਛਿੜਕ ਕੇ ਘਰ ਵਾਲੀ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ ‘ਤੇ ਉਸਦੇ ਪਤੀ ਬਲਵੀਰ ਕੁਮਾਰ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਤਹਿਤ ਕੇਸ ਦਰਜ਼ ਕਰ ਲਿਆ ਹੈ ਅਤੇ ਔਰਤ ਹਸਪਤਾਲ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਜੈਤੋ ਨਿਵਾਸੀ ਪਿੰਕੀ ਪਤਨੀ ਬਲਵੀਰ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ 15 ਜੂਨ ਦੀ ਰਾਤ ਨੂੰ ਉਹ ਅਤੇ ਉਸ ਦਾ ਪਤੀ ਬਲਵੀਰ ਕੁਮਾਰ ਆਪਣੇ ਘਰ ਵਿਚ ਮੌਜੂਦ ਸੀ। ਪਤੀ ਲਗਾਤਾਰ ਸ਼ਰਾਬ ਪੀ ਰਿਹਾ ਸੀ ਅਤੇ ਵਾਰ-ਵਾਰ ਉਸ ਨੂੰ ਮੀਟ ਗਰਮ ਕਰਕੇ ਲਿਆਉਣ ਲਈ ਕਹਿ ਰਿਹਾ ਸੀ। ਕਈ ਵਾਰ ਉਸ ਨੇ ਗਰਮ ਮੀਟ ਗਰਮ ਕੀਤਾ ਅਤੇ ਸਬਜ਼ੀ ਵੀ ਦਿੱਤੀ ਪਰ ਦੇਰ ਰਾਤ ਹੋਣ ਕਰਕੇ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਹੁਣ ਰੋਟੀਆਂ ਖਾ ਲਵੇ ਅਤੇ ਹੁਣ ਉਹ ਸਬਜ਼ੀ ਗਰਮ ਕਰਕੇ ਨਹੀਂ ਪਰੋਸੇਗੀ। ਇਹ ਕਹਿਣ ‘ਤੇ ਪਤੀ ਬਲਵੀਰ ਕੁਮਾਰ ਅੱਗ ਬਬੂਲਾ ਹੋ ਗਿਆ। ਉਹ ਐਨੇ ਗੁੱਸੇ ਵਿਚ ਆਇਆ ਕਿ ਘਰ ‘ਚ ਰੱਖੀ ਪੈਟਰੋਲ ਦੀ ਬੋਤਲ ‘ਚੋਂ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਲੋਕਾਂ ਨੂੰ ਉਸਦਾ ਚੀਕ ਚਿਹਾੜਾ ਸੁਣਕੇ ਅੱਗ ਬੁਝਾਉਣ ਦਾ ਯਤਨ ਕੀਤਾ ਅਤੇ ਅੱਗ ਬੁਝਾਕੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਏਐਸਆਈ ਸੁਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਬਲਵੀਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।