ਗੱਜਣਮਾਜਰਾ ਇਸ ਤਰਾਂ ਗਏ ਮੁੜ ਜੇਲ

ਪਟਿਆਲਾ 16 ਜੂਨ (ਖ਼ਬਰ ਖਾਸ ਬਿਊਰੋ)

ਆਖ਼ਰ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਮੁੜ ਜੇਲ ਚਲੇ ਗਏ ਹਨ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ  ਦਾਖਲ ਹੋਏ ਜਸਵੰਤ ਸਿੰਘ ਗੱਜਣਮਾਜਰਾ ਨੂੰ ਸਨਿਚਰਵਾਰ ਨੂੰ ਪੁਲਿਸ ਮੁਲਾਜ਼ਮ ਕੇਂਦਰੀ ਜੇਲ ਪਟਿਆਲਾ ਵਿਚ ਛੱਡ ਆਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ  ਬੈਂਕ ਨਾਲ ਕਰੀਬ 40 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ 6 ਨਵੰਬਰ 2023 ਨੂੰ ਗ੍ਜਣਮਾਜਰਾ ਨੂੰ ਹਿਰਾਸਤ ਵਿਚ ਲਿਆ ਸੀ। ਉਸ ਵਕਤ ਵੀ ਵਿਧਾਇਕ ਦੀ ਸਿਹਤ ਵਿਗੜ ਗਈ ਸੀ, ਜਿਨਾਂ ਨੂੰ ਇਲਾਜ ਲਈ ਅੱਧੀ ਰਾਤ ਨੂੰ ਪੀ.ਜੀ.ਆਈ ਚੰਡੀਗੜ ਦਾਖਲ ਕਰਵਾਇਆ ਗਿਆ ਸੀ।

ਦਰਅਸਲ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਪਿਛਲੇ ਦਿਨ ਸਿਹਤ ਖਰਾਬ ਹੋਣ ਕਰਕੇ ਜੇਲ ਵਿਚੋਂ ਹਸਪਤਾਲ ਲਿਆਂਦਾ ਗਿਆ ਸੀ ਅਤੇ ਕਈ ਦਿਨ ਦਿਲ ਦੇ ਰੋਗਾਂ ਦੇ ਵਿਭਾਗ ਵਿੱਚ ਦਾਖਲ ਰਹੇ । ਡਾਕਟਰਾਂ ਨੇ ਜਾਂਚ ਬਾਅਦ 6 ਜੂਨ ਨੂੰ ਛੁੱਟੀ ਕਰ ਦਿੱਤੀ ਸੀ, ਪਰ ਉਹ ਅਗਲੇ ਦਿਨ  ਹਸਪਤਾਲ ਦੇ  ਯੂਰੋਲੋਜੀ ਵਿਭਾਗ ’ਚ ਦਾਖਲ ਹੋ ਗਏ ਸਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਇਵੇਂ ਹੋਇਆ ਸੀ ਖੁਲਾਸਾ

ਆਰ.ਟੀ.ਆਈ ਕਾਰਕੁੰਨ ਮਨਿਕ ਗੋਇਲ ਨੇ ਇਸ ਸਬੰਧੀ ਜਾਣਕਾਰੀ ਆਪਣੇ ਐਕਸ ਅਕਾਉਂਟ ਤੇ ਸ਼ੇਅਰ ਕੀਤੀ ਤਾਂ ਦੇਖਦੇ ਹੀ ਦੇਖਦੇ ਗੱਜਣਮਾਜਰਾ ਦੇ ਮੁੜ ਦਾਖਲ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ। ਕੁੱਝ ਕੁ ਚੈਨਲਾਂ ਅਤੇ ਅਖ਼ਬਾਰਾਂ ਵਿਚ ਇਹ ਖ਼ਬਰ ਪ੍ਰਕਾਸ਼ਿਤ ਹੋਈ ਪਰ ਦੱਬਵੀੰ ਸਪੇਸ ਵਿਚ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਐਕਸ ਉਤੇ ਜਾਣਕਾਰੀ ਸਾਂਝੀ ਕਰਕੇ ਮੀਡੀਆ ਨੂੰ ਬਿਆਨ ਜਾਰੀ ਕੀਤਾ। ਬਾਜਵਾ ਨੇ ਇਸ ਸਬੰਧੀ ਈਡੀ ਨੂੰ ਅਪੀਲ ਕੀਤੀ ਸੀ ਕਿ ਉਹ ਮਾਮਲੇ ਵਿਚ ਦਖਲ ਅੰਦਾਜ਼ੀ ਕਰਨ। ਪਤਾ ਲੱਗਿਆ ਹੈ ਕਿ ਇਸਤੋ ਬਾਅਦ ਹਸਪਤਾਲ ਪ੍ਰਸ਼ਾਸ਼ਨ ਵਿਚ ਅਫ਼ਰਾ ਤਫ਼ਰੀ ਮਚ ਗਈ ਸੀ। ਉਧਰ ਸੋਸ਼ਲ ਮੀਡੀਆ ਉਤੇ ਫ਼ੈਲੀ ਖ਼ਬਰ ਨੇ ਸਰਕਾਰ ਦੀ ਚੰਗੀ ਕਿਰਕਰੀ ਕਰਵਾਈ ਤਾਂ ਸਰਕਾਰ, ਪ੍ਰਸ਼ਾਸ਼ਨ ਨੂੰ ਗੱਜਣਮਾਜਰਾ ਨੂੰ ਮੁੜ ਜੇਲ ਭੇਜਣਾ ਪਿਆ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸੋਸ਼ਲ਼ ਮੀਡੀਆ ਦਾ ਦਬਾਅ

ਅਕਸਰ ਲੋਕ ਕਹਿੰਦੇ ਹਨ ਕਿ ਬੋਲਣ ਦਾ ਕੀ ਫਾਇਦਾ, ਕੋਈ ਸੁਣਦਾ ਨਹੀਂ ਹੈ ਪਰ ਪਿਛਲੇ ਕੁੱਝ ਅਰਸੇ ਦੌਰਾਨ ਸੋਸ਼ਲ ਮੀਡੀਆ ਦਾ ਪ੍ਰਭਾਵ ਬਹੁਤ ਵਧ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਹੁਕਮਰਾਨ ਧਿਰਾਂ ਨੇ ਮੀਡੀਆ ਦੇ ਵੱਡੇ ਹਿੱਸੇ ਉਤੇ ਆਪਣਾ ਦਬਦਬਾ ਬਣਾਇਆ ਹੋਇਆ ਹੈ ਅਤੇ ਉਹ ਮੀਡੀਆ ਬਣੀ ਬਣਾਈ ਸਕਰਿਪਟ ਪੇਸ਼ ਕਰਦਾ ਹੈ, ਪਰ ਦੂਜੇ ਪਾਸੇ ਸੋਸ਼ਲ ਮੀਡੀਆ ਲੀਕ ਤੋ ਹਟਕੇ ਕੰਮ ਕਰ ਰਿਹਾ ਹੈ। ਗੱਜਣ ਮਾਜਰਾ ਦੇ ਮਾਮਲੇ ਵਿਚ ਵੀ ਸੋਸ਼ਲ ਮੀਡੀਆ ਦਾ ਦਬਾਅ ਵਧਿਆ ਜਿਸ ਕਰਕੇ ਉਨਾਂ ਨੂੰ ਮੁੜ ਜੇਲ ਜਾਣਾ ਪਿਆ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ਨੇ ਅਹਿਮ ਰੋਲ ਅਦਾ ਕੀਤਾ ਹੈ। ਜਦਕਿ ਕਈ ਧਿਰਾਂ ਨੇ ਪ੍ਰਚਾਰ ਵਿਚ ਹਰ ਹਰਬਾ ਵਰਤਦੇ ਹੋਏ ਅੰਨਾਂ ਜ਼ੋਰ ਲਾਇਆ ਸੀ।

Leave a Reply

Your email address will not be published. Required fields are marked *