ਨਵੀਂ ਦਿੱਲੀ, 16 ਅਪਰੈਲ (khabar khass bureau)
ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੈ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਤਿਹਾੜ ਜੇਲ੍ਹ ’ਚੋਂ ਨਾਗਰਿਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ,‘ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅਤਿਵਾਦੀ ਨਹੀਂ ਹਾਂ।’ ਸ੍ਰੀ ਸੰਜੈ ਸਿੰਘ ਨੇ ਜੇਲ੍ਹ ’ਚ ਕੇਜਰੀਵਾਲ ਨਾਲ ਕਥਿਤ ਵਿਵਹਾਰ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਨੂੰ ਬਦਲਾਖੋਰੀ ਅਤੇ ਮੰਦਭਾਵਨਾ ਨਾਲ ਤੋੜਨਾ ਚਾਹੁੰਦੀ ਹੈ ਪਰ ਉਹ ਇਸ ਸਭ ਤੋਂ ਮਜ਼ਬੂਤ ਹੋ ਕੇ ਉਭਰਨਗੇ।