ਚੰਡੀਗੜ, 14 ਜੂਨ (ਖ਼ਬਰ ਖਾਸ ਬਿਊਰੋ)
ਅੰਤਾਂ ਦੀ ਪੈ ਰਹੀ ਗਰਮੀ ਨਾਲ ਅਜੇ ਕੁੱਝ ਦਿਨ ਹੋਰ ਜੂਝਣਾ ਪਵੇਗਾ। ਸੂਰਜ ਕਈ ਦਿਨਾਂ ਤੱਕ ਐਦਾਂ ਹੀ ਤਪਦਾ ਰਹੇਗਾ। ਮੌਸਮ ਵਿਗਿਆਨੀਆਂ ਨੇ ਸੂੂਬੇ ਵਿਚ ਸੰਗਤਰੀ (ਔਰੇਂਜ) ਅਲਰਟ ਜਾਰੀ ਕੀਤਾ ਹੈ ਤੇ ਲੋਕਾੰ ਨੂੰ ਗਰਮੀ ਤੋ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ੁਕਰਵਾਰ ਨੂੰ ਮਾਝੇ ਅਤੇ ਦੁਆਬੇ ਦੇ ਪਹਾੜੀ ਇਲਾਕੇ ਪਠਾਨਕੋਟ ਹਨੇਰੀ ਦੇ ਨਾਲ ਹਲਕੀ ਕਿਣ ਮਿਣ ਹੋ ਸਕਦੀ ਹੈ। ਹਾਲਾਂਕਿ ਇਸ ਕਿਣ ਮਿਣ ਨਾਲ ਲੋਕਾਂ ਨੂੰ ਗਰਮੀ ਤੋ ਰਾਹਤ ਮਿਲਣ ਵਾਲੀ ਨਹੀਂ ਹੈ ਅਤੇ 17 ਜੂਨ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਪੰਜਾਬ ਵਿਚ ਕਈ ਜਿਲਿਆ ਵਿਚ ਤਾਪਮਾਨ 47 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ।
ਸੂਬੇ ਵਿਚ ਲੂਅ ਚੱਲਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸਕਰਕੇ ਰੋਜਮਰਾਂ ਦਾ ਕੰਮ ਕਰਨ ਵਾਲੇ ਲੋਕਾਂ, ਮਜ਼ਦੂਰਾੰ ਦੀ ਹਾਲਤ ਹੋਰ ਵੀ ਤਰਸਯੋਗ ਵਾਲੀ ਬਣੀ ਹੋਈ ਹੈ। ਉਧਰ ਸੂਬੇ ਵਿਚ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ। ਝੋਨੇ ਦਾ ਸੀਜਨ ਅਤੇ ਗਰਮੀ ਕਾਰਨ ਬਿਜਲੀ ਦੀ ਡਿਮਾਂਡ ਬਹੁਤ ਵੱਧ ਗਈ ਹੈ।