ਲੁਧਿਆਣਾ ਵਿੱਚ 95  ਅਤੇ ਬਠਿੰਡਾ ਵਿੱਚ 4 ਬਾਲ ਮਜ਼ਦੂਰ ਛੁਡਵਾਏ : ਅਨਮੋਲ ਗਗਨ ਮਾਨ 

ਚੰਡੀਗੜ੍ਹ,12 ਜੂਨ: (ਖ਼ਬਰ ਖਾਸ ਬਿਊਰੋ)
ਪੰਜਾਬ ਰਾਜ ਵਿਚੋਂ ਬਾਲ ਮਜ਼ਦੂਰੀ ਦੀ ਅਲਾਮਤ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਸੂਬੇ ਭਰ ਵਿਚ ਕਿਰਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਕੁਲ 99 ਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ ਗਿਆ।ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ 11 ਜੂਨ 2024 ਤੋਂ ਮਿਤੀ 21 ਜੂਨ 2024 ਤੱਕ ਬਾਲ ਮਜ਼ਦੂਰੀ ਖਾਤਮਾ ਸਪਤਾਹ ਦੀ ਮੁਹਿਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਅਤੇ ਸਹਾਇਕ ਕਿਰਤ ਕਮਿਸ਼ਨਰ ਅਧੀਨ ਜ਼ਿਲਾ ਪੱਧਰੀ ਟੀਮਾਂ ਬਣਾਈਆਂ ਗਈਆਂ  ਜਿਸ ਵਿਚ ਕਿਰਤ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਮੈਂਬਰ ਬਣਾਇਆ ਗਿਆ।
 ਇਨ੍ਹਾਂ ਟੀਮਾਂ ਵਲੋਂ ਵੱਖ ਵੱਖ ਕੰਮਕਾਜੀ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ  ਲੁਧਿਆਣਾ ਵਿਖੇ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਰੇਡਾਂ ਦੌਰਾਨ  ਮੈਸ: ਨੀਰਜ ਜੈਨ ਹੌਜਰੀ, ਗੇਲੇ ਵਾਲ ਇੰਡਸਟਰਲ ਏਰੀਆ, ਰਾਹੋ ਰੋਡ ਤੋਂ 21 ਬਾਲ/ ਕਿਸ਼ੋਰ ਮਜ਼ਦੂਰ,  ਮੈਸ: ਫਰੰਟ ਲਾਈਨ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 25, ਮੈਸ: ਏ ਐਸ ਨਾਰੰਗ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 22, ਮੈਂਸ : ਲੀਲਾ ਗਾਰਮੈਂਟ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 13 ਅਤੇ ਮੈਸ: ਆਰ ਪੀ ਸਹਿਗਲ ਹੌਜਰੀ ਕੰਪਲੈਕਸ ਕਾਕੌਵਾਲ ਵਿੱਚੋਂ ਵੀ 14 ਬਾਲ/ ਕਿਸ਼ੋਰ ਮਜ਼ਦੂਰ ਛੁਡਵਾਏ ਗਏl ਇਸ ਤਰ੍ਹਾਂ ਲੁਧਿਆਣਾ ਵਿੱਚ ਦੋ ਦਿਨਾਂ ਵਿੱਚ 95 ਬਾਲ/ ਕਿਸ਼ੋਰ ਮਜ਼ਦੂਰ ਛੁਡਵਾਏ ਜਾ ਚੁੱਕੇ ਹਨ
ਕਿਰਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਵਿਖੇ ਵੀ 4 ਬਾਲ/ ਕਿਸ਼ੋਰ ਪਾਏ ਗਏ ਜੋ ਕਿ ਹੋਟਲ ਰੋਹਿਤ, ਰੇਲਵੇ ਰੋਡ, ਬਠਿੰਡਾ ਵਿਖੇ 1 ਕਿਸ਼ੋਰ, ਮੈਸ: ਪੱਪੂ ਢਾਬਾ 2 ਕਿਸ਼ੋਰ, ਮੈਸ: ਬਾਲਾ ਜੀ ਪਗੜੀ ਹਾਉਸ ਵਿਖੇ 1 ਕਿਸ਼ੋਰ ਕੰਮ ਕਰਦਾ ਛੁਡਵਾਇਆ ਗਿਆ।
ਅਨਮੋਲ ਗਗਨ ਮਾਨ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੂਬੇ ਨੂੰ ਬਾਲ ਮਜ਼ਦੂਰੀ ਦੀ ਅਲਾਮਤ ਤੋਂ ਮੁਕਤ ਕਰਨ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇ ।
ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

Leave a Reply

Your email address will not be published. Required fields are marked *