ਸੁਵਿਧਾ ਕੇਂਦਰ ਵਿਚ ਕਿਰਚ ਮਾਰ ਕੇ ਔਰਤ ਨੂੰ ਜ਼ਖ਼ਮੀ ਕੀਤਾ

ਰਈਆ, 16 ਅਪਰੈਲ (khabarkhass bureau)

ਅੱਜ ਸਵੇਰੇ ਇਥੇ ਕਰੀਬ 11 ਵਜੇ ਦਾਣਾ ਮੰਡੀ ਵਿਚ ਸਥਿਤ ਸੁਵਿਧਾ ਕੇਂਦਰ ਤੋਂ ਸਰਟੀਫਿਕੇਟ ਲੈਣ ਆਈ ਔਰਤ ਨੂੰ ਨੌਜਵਾਨ ਨੇ ਕਿਰਚ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਫਿਰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ ਹੈ।

ਪ੍ਰਭਜੀਤ ਕੌਰ ਵਾਸੀ ਲਿੱਦੜ ਅੱਜ ਸਵੇਰੇ ਕਰੀਬ 11.15 ਤੇ ਆਪਣੇ ਬੱਚਿਆਂ ਦੇ ਸਰਟੀਫਿਕੇਟ ਲੈਣ ਲਈ ਸੁਵਿਧਾ ਕੇਂਦਰ ਵਿਚ ਗਈ, ਜਿਸ ਦੌਰਾਨ ਉਸ ’ਤੇ ਲੜਕੇ ਵਲੋ ਕਿਰਚ ਨਾਲ ਹਮਲਾ ਕਰ ਦਿੱਤਾ ਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਕੇਂਦਰ ਦੇ ਕਰਮਚਾਰੀਆਂ ਅਤੇ ਲੋਕਾਂ ਵਲੋ ਪੁਲੀਸ ਨੂੰ ਸੂਚਿਤ ਕਰਕੇ ਸਿਵਲ ਹਸਪਤਾਲ ਬਾਬਾ ਬਕਾਲਾ ਇਲਾਜ ਲਈ ਲਿਜਾਇਆ ਗਿਆ। ਸਿਵਲ ਹਸਪਤਾਲ ਬਾਬਾ ਬਕਾਲਾ ਵਲੋ ਜ਼ਖ਼ਮੀ ਲੜਕੀ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਔਰਤ ਨੇ ਦੱਸਿਆ ਕਿ ਉਸ ਦਾ ਨਾਮ ਪ੍ਰਭਜੀਤ ਕੌਰ ਪਿੰਡ ਲਿੱਦੜ ਹੈ ਅਤੇ ਉਹ ਆਪਣੇ ਬੱਚਿਆ ਦੇ ਸਰਟੀਫਿਕੇਟ ਅਪਲਾਈ ਕਰਨ ਲਈ ਆਈ ਸੀ। ਉਸ ਉਪਰ ਹਰਪ੍ਰੀਤ ਸਿੰਘ ਵਾਸੀ ਭੋਰਸੀ ਨੇ ਜਾਨ ਲੇਵਾ ਹਮਲਾ ਕੀਤਾ ਹੈ। ਉਹ ਉਸ ਦੀ ਦੁਕਾਨ ’ਤੇ ਕੰਮ ਕਰਦੀ ਰਹੀ ਹੈ। ਇਸ ਸਬੰਧੀ ਡੀਐੱਸਪੀ ਬਾਬਾ ਬਕਾਲਾ ਸੁਵਿੰਦਰ ਪਾਲ ਸਿੰਘ ਨੇ ਕਿਹਾ ਕਿ ਰਈਆ ਮੰਡੀ ਸੁਵਿਧਾ ਕੇਂਦਰ ਦੇ ਅੰਦਰ ਜੋ ਘਟਨਾ ਹੋਈ ਹੈ ਉਸ ਸਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *