ਜਾਜਪੁਰ (ਉੜੀਸਾ), 16 ਅਪਰੈਲ
ਜਾਜਪੁਰ ਵਿੱਚ ਯਾਤਰੀ ਬੱਸ ਦੇ ਬੀਤੀ ਅੱਧੀ ਰਾਤ ਫਲਾਈਓਵਰ ਤੋਂ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਸ ਪੁਰੀ ਤੋਂ ਪੱਛਮੀ ਬੰਗਾਲ ਵੱਲ ਜਾ ਰਹੀ ਸੀ। ਬੱਸ ਵਿੱਚ ਲਗਪਗ 42 ਤੋਂ 43 ਯਾਤਰੀ ਸਵਾਰ ਸਨ। ਜ਼ਖਮੀਆਂ ਨੂੰ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਲਈ ਰੈਫਰ ਕੀਤਾ ਗਿਆ ਹੈ। ਹੈ। ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ (ਸੀਡੀਐਮਓ) ਸ਼ਿਬਾਸ਼ੀਸ਼ ਮੋਹਰਾਨਾ ਨੇ ਦੱਸਿਆ ਕਿ 38 ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।