ਚੰਡੀਗੜ 11 ਜੂਨ, (ਖ਼ਬਰ ਖਾਸ ਬਿਊਰੋੋ)
ਅੰਮ੍ਰਿਤਸਰ ਸਾਹਿਬ ਪੁਲਿਸ ਦੇ ਹੱਥ ਨੇ ਵੱਡੀ ਸਫ਼ਲਤਾ ਲੱਗੀ ਹੈ। ਪੰਜਾਬ ਪੁਲਿਸ ਦੇ ਨਿਰਦੇਸ਼ਕ (DGP) ਗੌਰਵ ਯਾਦਵ ਨੇ ਐਕਸ ਉਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੀ ਆਈ.ਏ ਪੁਲਿਸ ਨੇ ਸਾਢੇ ਸੱਤ ਕਿਲੋ ਹੈਰੋਇਨ ਸਮੇਤ ਦੋ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯਾਦਵ ਅਨੁਸਾਰ ਦੋਸ਼ੀਆ ਕੋਲੋ 16 ਜਿੰਦਾ ਕਾਰਤੂਸ ਅਤੇ ਇਕ ਮੋਟਰ ਸਾਇਕਲ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਮੱਗਲਰ ਪਾਕਿਸਤਾਨ ਤੋ ਨਸ਼ੀਲੇ ਪਦਾਰਥ ਮੰਗਵਾਉਣ ਲਈ ਡਰੌਨ ਦੀ ਵਰਤੋ ਕਰਦੇ ਸਨ।
ਉਨਾਂ ਕਿਹਾ ਕਿ ਦੋਸ਼ੀਆ ਖਿਲਾਫ਼ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਬਚਨਵੱਧ ਹੈ।