ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈਣ ਦੀ ਜਰੂਰਤ

ਬਰਮਿੰਘਮ 10 ਜੂਨ (ਖ਼ਬਰ ਖਾਸ ਬਿਊਰੋ)

ਅੰਬੇਡਕਰਾਈਟ ਬੁਧਿਸ਼ਟ ਕਮਿਉਨਿਟੀ ਯੂਕੇ ਵਲੋਂ ਪ੍ਰਧਾਨ ਰੇਸ਼ਮ ਮਹੇ ਦੀ ਅਗਵਾਈ ਹੇਠ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਨ ਨੂੰ ਸਮਰਪਿਤ ਇਕ ਪ੍ਰੋਗਰਾਮ ਬੁੱਧ ਧਾਮ ਹੌਕਲੇ ਬਰਮਿੰਘਮ ਵਿਖੇ ਆਯੋਜਿਤ ਕੀਤਾ ਗਿਆ । ਸਮਾਗਮ ਵਿਚ  ਮੁੱਖ ਮਹਿਮਾਨ ਮਹਿੰਦਰਪਾਲ ਭਾਟੀਆ ਉਰਫ ਉਪਾਸ਼ਕ ਤੋਂ ਇਲਾਵਾ ਗਿਆਨ ਚੰਦ ਦੀਵਾਲੀ, ਚੰਦਰ ਸ਼ੇਖਰ ਗੁਰੂ, ਬਲਰਾਮ ਸਿੱਧੂ, ਸਤਪਾਲ ਮੰਮਣ, ਰੇਖਾ ਪੌਲ,ਅਮਰਜੀਤ ਲਾਖਾ , ਮਹਿੰਦਰਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ ਬਰਮਿੰਘਮ ਵਲੋ ਆਪਣੇ ਵਿਚਾਰ ਪੇਸ਼ ਕੀਤੇ। ਉਨਾੰ ਬਾਬਾ ਸਾਹਿਬ ਜੀ ਦੀ ਕੁਰਬਾਨੀ, ਸਮਾਜ ਅਤੇ ਦੇਸ ਨੂੰ ਦੇਣ ਨੂੰ ਯਾਦ ਕਰਦੇ ਹੋਏ ਉਨ੍ਹਾਂ ਵਲੋਂ ਵਿੱਢੇ ਗਏ ਸੰਘਰਸ਼ ਨੂੰ ਜਾਰੀ ਰੱਖਣ ਉਪਰ ਜੋਰ ਦਿੱਤਾ ।ਬੁਲਾਰਿਆਂ ਵਲੋਂ ਕਿਹਾ ਗਿਆ ਕਿ ਜਿਸ ਵਿਵਸਥਾ ਅਤੇ ਵਿਚਾਰਧਾਰਾ ਦੇ ਖਿਲਾਫ ਬਾਬਾ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਲਗਾਈ ਉਹ ਵਿਚਾਰਧਾਰਾ ਅੱਜ ਫਿਰ ਸਿਰ ਚੁੱਕ ਰਹੀ ਹੈ ।ਸਮਾਜ ਨੂੰ ਸੁਚੇਤ ਰਹਿਣ ਦੀ ਜਿਥੇ ਲੋੜ ਹੈ ਉਥੇ ਇਸ ਦਾ ਮੁਕਾਬਲਾ ਕਰਨ ਲਈ ਏਕੇ ਦੀ ਲੋੜ ਵੀ ਹੈ ।ਸਾਨੂੰ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।ਪ੍ਰੋਗਰਾਮ ਦੀ ਸ਼ੁਰੂਆਤ ਭੰਤੇ W Kassapa ਵਲੋਂ ਪ੍ਰਾਰਥਨਾ ਨਾਲ ਹੋਈ।ਪ੍ਰਧਾਨਗੀ ਮੰਡਲ ਵਿੱਚ ਭੰਤੇ ਜੀ ਤੋਂ ਇਲਾਵਾ ਸ੍ਰੀ ਰੇਸ਼ਮ ਮਹੇ,ਸ੍ਰੀ ਮਹਿੰਦਰ ਸਿੰਘ ਭਾਟੀਆ ਉਰਫ ਉਪਾਸ਼ਕ ,ਸ੍ਰੀ ਮਹਿੰਦਰਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਭਵਨ ਬਰਮਿੰਘਮ, ਸ੍ਰੀਮਤੀ ਰੇਖਾ ਪੌਲ ਜੀ ਬੈਠੇ ।ਮਿਸ਼ਨਰੀ ਗਾਇਕ ਪਰੇਮ ਚਮਕੀਲਾ ਨੇ ਜਿਥੇ ਮਿਸ਼ਨਰੀ ਗਾਣੇ ਗਾ ਕੇ ਰੰਗ ਬੰਨਿਆ ਉਥੇ ਧਰਮ ਪਾਲ ਜੀ ਨੇ ਕਵਿਤਾਵਾਂ ਰਾਹੀਂ ਡਾਕਟਰ ਸਾਹਿਬ ਜੀ ਦੀ ਦੇਣ ਬਾਰੇ ਹਾਜਰ ਸੰਗਤਾਂ ਨੂੰ ਜਾਣੂੰ ਕਰਵਾਇਆ ।ਮੰਚ ਸੰਚਾਲਨ ਰਾਮ ਚਾਹਲ ਨੇ ਬਾ-ਖੂਬੀ ਨਿਭਾਇਆ ।ਅੰਤ ਵਿੱਚ ਪ੍ਰਧਾਨ  ਨੇ ਹਾਜਰ ਸੰਗਤਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਭੰਤੇ ਜੀ ਵਲੋਂ ਸ਼ੁਭਕਾਮਨਾਵਾਂ ਦਿਤੀਆਂ ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *