ਬਾਸੀ ਬਣੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ

ਚੰਡੀਗੜ 10 ਜੂਨ, (ਖ਼ਬਰ ਖਾਸ ਬਿਊਰੋ)

ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਗੁਰਦੀਪ ਸਿੰਘ ਬਾਸੀ ਸੂਬਾ ਪ੍ਰਧਾਨ,ਗੁਰਦੀਪ ਸਿੰਘ ਛੰਨਾ ਸੀਨੀਅਰ ਮੀਤ ਪ੍ਰਧਾਨ ਤੇ ਰਾਜੀਵ ਮਲਹੋਤਰਾ ਸੂਬਾ ਵਿੱਤ ਸਕੱਤਰ ਚੁਣੇ ਗਏ ਹਨ।
ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਸੂਬਾਈ ਚੋਣਾਂ ਵਿਚ ਵੋਟਿੰਗ ਰਾਹੀ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਅਹੁਦੇਦਾਰਾਂ ਨੇ ਵੋਟਿੰਗ ਕਰਕੇ ਸਰਦਾਰ ਗੁਰਦੀਪ ਸਿੰਘ ਬਾਸੀ ਨੂੰ ਜਿੱਤਾ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਚੁਣ ਲਿਆ ਬਰਨਾਲਾ ਜ਼ਿਲ੍ਹੇ ਤੋਂ ਗੁਰਦੀਪ ਸਿੰਘ ਛੰਨਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਜੂਝਾਰੋ ਆਗੂ ਰਾਜੀਵ ਮਲਹੋਤਰਾ ਨੂੰ ਸੂਬਾ ਵਿੱਤ ਸਕੱਤਰ ਚੁਣ ਲਿਆ ਗਿਆ ਇਹਨਾਂ ਚੋਣਾਂ ਵਿਚ ਮਹਿਤਾ ਗਰੁੱਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਗੁਰਦੀਪ ਸਿੰਘ ਬਾਸੀ, ਗੁਰਦੀਪ ਸਿੰਘ ਛੰਨਾ ਅਤੇ ਰਾਜੀਵ ਮਲਹੋਤਰਾ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ ਜਿਸ ਵਿੱਚ ਮੀਤ ਪ੍ਰਧਾਨ ਸਤਨਾਮ ਸਿੰਘ, ਜਗਜੀਤ ਸਿੰਘ,ਧਰਮਵੀਰ ਫਿਰੋਜ਼ਪੁਰ, ਪ੍ਰਵੀਨ ਕੁਮਾਰ ,ਸੂਬਾ ਜਨਰਲ ਸਕੱਤਰਵ ਵਿਪਨ ਕੁਮਾਰ ਸਕੱਤਰ ਪਰਮਜੀਤ ਸਿੰਘ ਸੋਹੀ ਜੁਆਇੰਟ ਸਕੱਤਰ ਦਮਨਦੀਪ ਸਿੰਘ ਗਿੱਲ ਆਡਿਟ ਸਕੱਤਰ ਹਰਦੀਪ ਸਿੰਘ ਮੁੱਖ ਸਲਾਹਕਾਰ ਦਲਜੀਤ ਸਿੰਘ ਚਾਹਲ ਜਥੇਬੰਧਕ ਸਕੱਤਰ ਹਰਦੀਪ ਸਿੰਘ, ਗੁਰਮੀਤ ਸਿੰਘ ਮਹਿਤਾ,ਕੁਲਬਰਿੰਦਰ ਸਿੰਘ, ਅਜਾਇਬ ਸਿੰਘ , ਰਾਜਿੰਦਰ ਸਿੰਘ ਸੂਬਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਜ਼ੋਨਲ ਪ੍ਰੈਸ ਸਕੱਤਰ ਰਾਕੇਸੁ ਸੈਣੀ, ਅੰਮ੍ਰਿਤਪਾਲ ਸਿੰਘ, ਸੁਖਜਿੰਦਰ ਸਿੰਘ,ਵਿਜੇ ਕੰਬੋਜ ਤੇ ਮੋਹਿਤ ਕਪੂਰਥਲਾ ਨਾਮਜ਼ਦ ਕੀਤੇ ਗਏ ਅਖੀਰ ਵਿੱਚ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਸਮੂਹ ਵੈਟਨਰੀ ਇੰਸਪੈਕਟਰਜ ਨੂੰ ਭਰੋਸਾ ਦਿੱਤਾ ਕਿ ਉਹ ਵੈਟਨਰੀ ਇੰਸਪੈਕਟਰਾਂ ਦੇ ਮੰਗਾਂ ਅਤੇ ਮਸਲਿਆਂ ਨੂੰ ਪੂਰੀ ਨਾਲ ਲਾਗੂ ਕਰਾਉਣ ਦਾ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲਾਗੂ ਕਰਵਾਉਣ ਲ‌ਈ ਪੂਰਾ ਹੰਭਲਾ ਮਾਰਨਗੇ ਤੇ ਵੈਟਨਰੀ ਇੰਸਪੈਕਟਰ ਕੇਡਰ ਦਾ ਨਾਂ ਪੂਰੇ ਪੰਜਾਬ ਵਿੱਚ ਉਚਾ ਕਰਨ ਲ‌ਈ ਦਿਨ ਰਾਤ ਇਕ ਕਰ ਦੇਣਗੇ ਪ੍ਰੈਸ ਨੂੰ ਇਹ ਜਾਣਕਾਰੀ ਨਵ ਨਿਯੁਕਤ ਸੂਬਾ ਪ੍ਰੈਸ ਸਕੱਤਰ ਗੁਰਜੀਤ ਸਿੰਘ ਨੇ ਦਿੱਤੀ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

Leave a Reply

Your email address will not be published. Required fields are marked *