ਅਕਾਲੀ ਦਲ ਦੇ ਹਾਰਨ ਦੀ ਇਕ ਵਜਾ ਇਹ ਵੀ !

ਚੰਡੀਗੜ 9 ਜੂਨ ( ਖ਼ਬਰ ਖਾਸ ਬਿਊਰੋ)

ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਹਿੱਸੇ 13 ਵਿਚੋਂ ਇਕ ਸੀਟ ਆਈ ਹੈ। ਪੰਜਾਬ ਦੇ ਲੋਕ ਸਭਾ ਚੋਣਾਂ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਹੋਣ। ਜਿੱਤ ਹਾਰ ਹੁੰਦੀ ਰਹਿੰਦੀ ਹੈ, ਪਰ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੌਥੇ ਤੇ ਪੰਜਵੇਂ ਸਥਾਨ ਤੱਕ ਪੁੱਜ ਜਾਣਾ ਅਕਾਲੀ ਦਲ ਲਈ ਵੱਡਾ ਝਟਕਾ ਹੈ। ਆਖ਼ਰ ਕੀ ਵਜਾ ਹੈ ਕਿ ਅਕਾਲੀ ਦਲ ਪਿਛਲੀਆਂ ਤਿੰਨ ਚੋਣਾਂ ਵਿਚ ਲਗਾਤਾਰ ਹਾਰ ਰਿਹਾ ਹੈ। ਉਹ ਅਕਾਲੀ ਦਲ ਜਿਹੜਾ ਲਗਾਤਾਰ ਦੋ ਵਾਰ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕਰਦਾ ਹੈ ਤੇ ਉਸਤੋ ਬਾਦ ਹੋਈਆਂ ਵਿਧਾਨ ਸਭਾ ਚੋਣਾ, ਜ਼ਿਮਨੀ ਚੋਣ ਸੰਗਰੂਰ, ਜਲੰਧਰ ਅਤੇ ਹੁਣ ਆਮ ਚੋਣਾਂ ਵਿਚ ਫਾਡੀ ਰਿਹਾ ਹੈ।

ਅਕਾਲੀ ਦਲ ਦੀ ਬੁਰੀ ਹਾਰ ਵਾਰੇ ਜ਼ਮੀਨੀ ਪੱਧਰ ਉਤੇ ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਲੱਗੇ ਦੋਸ਼ ਭਾਵੇਂ ਅਕਾਲੀ ਦਲ ਦਾ ਖਹਿੜਾ ਨਹੀਂ ਛੱਡ ਰਹੇ ਪਰ ਹੁਣ ਉਹਨਾਂ ਦਾ ਐਨਾਂ ਅਸਰ ਵੀ ਨਹੀਂ ਹੈ। ਕਿਉਂਕਿ ਨਸ਼ਾ, ਡਰੱਗ ਮਾਫ਼ੀਆ, ਰੇਤ ਮਾਈਨਿੰਗ, ਬਹਿਬਲ ਕਲਾਂ, ਬਰਗਾੜੀ ਕਾਂਡ ਵਰਗੇ ਵੱਡੇ ਮਸਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਹੱਲ ਨਹੀਂ ਕਰ ਸਕੀ। ਕੁੱਝ ਸਮਾਂ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲਿਆ,ਪਰ ਹੋ ਸਕਦਾ ਕਿ ਸਮਾਂ ਘੱਟ ਹੋਣ ਕਰਕੇ ਉਹ ਇਹਨਾਂ ਮੁੱਦਿਆ ਦਾ ਕੋਈ ਨਿਪਟਾਰਾ ਨਾ ਕਰ ਸਕੇ। ਹੁਣ ਦੋ ਸਾਲ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਡਰੱਗ ਤੇ ਰੇਤ ਮਾਈਨਿੰਗ ਦੇ ਮਸਲਿਆ ਨੂੰ ਹੱਲ ਨਹੀਂ ਕਰ ਸਕੇ। ਇਹੀ  ਵਜਾ ਆਪ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਰ ਵਾਰ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕ ਰਹੇ ਹਨ। ਲੋਕ ਹੁਣ ਮਹਿਸੂਸ ਕਰਨ ਲੱਗ ਪਏ ਹਨ ਕਿ ਇਹ ਸਮੱਸਿਆਵਾਂ ਗੰਭੀਰ ਹਨ ਪਰ ਸਿਆਸਤਦਾਨਾਂ ਲਈ ਇਹ ਸਿਆਸੀ ਮੁੱਦਾ ਬਣ ਗਏ ਹਨ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਇਹ ਹੈ ਵਜਾ —

ਦਰਅਸਲ ਤਾਜ਼ਾ ਹੋਈਆ ਲੋਕ ਸਭਾ ਚੋਣਾਂ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉਤੇ ਲੜੀਆ । ਇਕ ਧਿਰ ਨਰਿੰਦਰ ਮੋਦੀ (ਭਾਜਪਾ) ਦੇ ਹੱਕ ਵਿਚ ਵੋਟ ਪਾਉਣ ਵਾਲੀ ਸੀ ਅਤੇ ਦੂਜੇ ਧਿਰ ਨਰਿੰਦਰ ਮੋਦੀ ਦੇ ਖਿਲਾਫ਼ ਵੋਟ ਦੇਣਾ ਸੀ। ਸ਼੍ਰੋੋਮਣੀ ਅਕਾਲੀ ਦਲ ਅੰਤਿਮ ਦੌਰ ਤੱਕ ਇਹ ਸਾਬਿਤ ਨਹੀਂ   ਕਰ ਸਕਿਆ ਕਿ ਉਹ ਕਿਹੜੀ ਧਿਰ ਨਾਲ ਖੜੇਗਾ। ਸ੍ਰੀ ਆਨੰਦਪੁਰ ਸਾਹਿਬ ਤੋ ਪਾਰਟੀ ਦੇ ਉਮੀਦਵਾਰ ਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਰਟੀ ਵੋਟਰਾਂ, ਵਰਕਰਾਂ ਨੂੰ ਦੱਸ ਨਹੀਂ ਸਕੀ ਕਿ ਅਸੀਂ ਕਿਸ ਗੱਡੀ ਵਿਚ ਸਵਾਰ ਹੋਣਾ ਹੈ। ਜਿਸ ਕਰਕੇ ਨਾ ਅਸੀ ਇੱਧਰ ਦੇ ਰਹੇ ਅਤੇ ਨਾ ਉਧਰ ਦੇ। ਉਨਾਂ ਦਾ ਕਹਿਣਾ ਹੈ ਕਿ ਪਾਰਟੀ ਦੀਆਂ ਨੀਤੀਆ ਕਰਕੇ ਇਹ ਹਸ਼ਰ ਹੋਇਆ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਖਾਸਕਰਕੇ ਕਿਸਾਨ, ਸ਼ਹਿਰੀ ਸਿੱਖ ਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਤੱਥ ਸਾਹਮਣੇ ਆਇਆ ਹੈ ਕਿ ਲੋਕ ਸਭਾ ਚੋਣਾਂ ਲਈ ਲੋਕਾਂ ਨੇ ਵੋਟ ਪ੍ਧਾਨ ਮੰਤਰੀ ਦੇ ਹੱਕ ਅਤੇ ਵਿਰੋਧ ਵਿਚ ਦੇਣੀ  ਸੀ। ਅਕਾਲੀ ਦਲ ਬਾਰੇ ਲੋਕਾਂ ਵਿਚ ਇਹ ਧਾਰਨਾਂ ਬਣ ਗਈ ਕਿ ਅੰਤ ਨੂੰ ਇਹਨਾਂ ਨੇ ਭਾਜਪਾ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਭੁਗਤਣਾ ਹੈ। ਜੇਕਰ ਅਕਾਲੀ ਦਲ ਨੇ ਕੌਮੀ ਪੱਧਰ ਉਤੇ ਭਾਜਪਾ ਨਾਲ ਹੀ ਖੜਨਾ ਹੈ ਫਿਰ ਕਿਉਂ ਵੋਟ ਦਿੱਤੀ ਜਾਵੇ। ਕਿਸਾਨ ਵਰਗ ਤਿੰਨ ਖੇਤੀ ਕਾਨੂੰਨਾਂ ਅਤੇ ਲੰਬਿਤ ਮੰਗਾਂ ਦੀ ਪੂਰਤੀ ਨਾ  ਕਰਨ ਕਰਕੇ ਦੁਖੀ ਸੀ, ਜਦਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਮਨਾਂ ਵਿਚ ਇਹ ਤੌਖਲਾ ਸੀ ਕੀ ਜੇਕਰ ਭਾਜਪਾ ਦੀ ਪੂਰਨ ਬਹੁਮਤ ਨਾਲ ਆ ਗਈ ਤਾਂ ਇਹ ਸੰਵਿਧਾਨ ਬਦਲ ਦੇਣਗੇ, ਰਾਖਵਾਂਕਰਨ ਖ਼ਤਮ ਕਰ ਦੇਣਗੇ।  (ਜਿਵੇਂ ਕਿ ਭਾਜਪਾ ਆਗੂ 400 ਪਾਰ ਦੀ ਗੱਲ ਕਰਦੇ ਰਹੇ ਹਨ) ਇਸ ਕਰਕੇ ਵੋਟਰਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਰੱਖੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਵੋਟਰ ਇਸ ਗੱਲ ਨੂੰ ਮੰਨਦੇ ਹਨ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਅਕਾਲੀ ਦਲ ਜਾਂ ਖੋੇਤਰੀ ਪਾਰਟੀ ਦਾ ਹੋਣਾ ਬਹੁਤ ਜਰੂਰੀ ਹੈ, ਪਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੌਮੀ ਕੈਨਵਸ ਵਿਚ ਫਿਟ ਹੋਣ  ਦੀ ਬਜਾਏ ਖੇਤਰੀ ਪਾਰਟੀ ਵਾਲੀ ਭੂਮਿਕਾ ਵਿਚ ਆਉਣਾ ਪਵੇਗਾ।

ਇਹ ਵੀ  ਪੜੋ–

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪ੍ਰਧਾਨ ਲੀਗਲ ਸੈੱਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਨਸ਼ਾ ਵਿਰੋਧੀਆਂ ਖਿਲਾਫ ਆਮ ਆਦਮੀ ਪਾਰਟੀ ਦਾ ਸਿਆਸੀ ਹਥਿਆਰ ਹੈ।
ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਨਸ਼ੇ 4 ਗੁਣਾ ਵੱਧ ਗਏ ਹਨ.. ਪੰਜਾਬ ਦੇ ਰਾਜਪਾਲ, ਹਾਈਕੋਰਟ ਨੇ ਕਈ ਵਾਰ ‘ਆਪ’ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।ਹੁਣ ਆਪ ਦੇ ਐੱਮਐੱਲਏ ਕੁੰਵਰ ਵਿਜੇ ਪ੍ਰਤਾਪ, ਸ਼ੈਰੀ ਕਲਸੀ ਅਤੇ ਅਜੇ ਗੁਪਤਾ ਨੇ ਮੰਨਿਆ ਹੈ ਕਿ ‘ਆਪ’ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ‘ਚ ਨਸ਼ਾ ਵਧਿਆ ਹੈ।ਮੁੱਖ ਮੰਤਰੀ ਭਗਵੰਤ ਮਾਨ ਨੂੰ ਗੰਦੀ ਸੰਮਨ ਦੀ ਰਾਜਨੀਤੀ ਖੇਡਣ ਦੀ ਬਜਾਏ ਜਵਾਬ ਦੇਣਾ ਚਾਹੀਦਾ ਹੈ

Leave a Reply

Your email address will not be published. Required fields are marked *