ਚੰਡੀਗੜ 9 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਪੁਲਿਸ ਦੇ ਨਿਰਦੇਸ਼ਕ (DGP) ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਸਾਰੀਆਂ ਰੇਂਜਾਂ ਦੇ ADGP/IGP/DIG, Commissioners of Police (ਪੁਲਿਸ ਕਮਿਸ਼ਨਰਾਂ) ਅਤੇ SSP(ਐਸਐਸਪੀਜ਼), ਸਬ ਡਵੀਜ਼ਨਲ ਡੀਐਸਪੀਜ਼ ਅਤੇ SHOs ਥਾਣੇਦਾਰਾਂ ਰੋਜ਼ਾਨਾਂ ਕੰਮਕਾਜ਼ ਵਾਲੇ ਦਿਨਾਂ ਵਿਚ ਸਵੇਰੇ 11 ਵਜੇ ਤੋ ਦੁਪਿਹਰ ਇਕ ਵਜੇ ਤੱਕ ਦਫ਼ਤਰਾਂ ਵਿਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਡੀਜੀਪੀ ਨੇ ਇਹ ਜਾਣਕਾਰੀ ਆਪਣੇ ਐਕਸ ਅਕਾਉਂਟ ਉਤੇ ਸਾਂਝੀ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣ। ਉਨਾਂ ਕਿਹਾ ਕਿ ਨਾਗਰਿਕਾਂ ਲਈ ਦਫ਼ਤਰਾਂ ਵਿਚ ਉਪਲਬਧ ਹੋਣਾ ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਹੈ।
ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਵਿਖੇ, ਵਿਸ਼ੇਸ਼ ਡੀਜੀਪੀ/ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿਨ ਨਿਸ਼ਚਿਤ ਕਰਨ ਅਤੇ ਦਫ਼ਤਰਾਂ ਵਿਚ ਹਾਜ਼ਰ ਕਹਿਣ ਲਈ ਕਿਹਾ ਗਿਆ ਹੈ।
ਸੂਤਰ ਦੱਸਦੇ ਹਨ ਕਿ ਡੀਜੀਪੀ ਨੇ ਅਜਿਹਾ ਕਦਮ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਵਲੋ ਚੋਣਾਂ ਵਿਚ ਹਾਰ ਬਾਅਦ ਹਲਕੇ ਦੇ ਨੁਮਾਇੰਦਿਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋ ਬਾਦ ਲਿਆ ਹੈ। ਇਹਨਾਂ ਮੀਟਿੰਗਾਂ ਵਿਚ ਸੱਭਤੋ ਜ਼ਿਆਦਾ ਨਜ਼ਲਾ ਅਫ਼ਸਰਾਂ ਦੀ ਅਣਦੇਖੀ ਦਾ ਸਾਹਮਣਾ ਆਇਆ ਹੈ। ਬੀਤੇ ਕੱਲ ਬਠਿੰਡਾ ਦੀ ਮੀਟਿੰਗ ਦੌਰਾਨ ਤਾਂ ਕੁੱਝ ਅਫ਼ਸਰਾਂ ਦੀ ਵਿਸ਼ੇਸ਼ ਤੌਰ ਉਤੇ ਚਰਚਾ ਹੋਈ ਜਿਹਨਾਂ ਬਾਰੇ ਆਪ ਉਮੀਦਵਾਰਾਂ ਦੇ ਖਿਲਾਫ਼ ਭੁਗਤਣ ਦੇ ਦੋਸ ਲਾਏ ਗਏ ਹਨ। ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਬਾਅਦ ਡੀਜੀਪੀ ਨੇ ਇਹ ਕਦਮ ਚੁੱਕਿਆ ਹੈ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਅਫ਼ਸਰ ਦਫ਼ਤਰਾਂ ਵਿਚ ਬੈਠਣ ਨੂੰ ਕਿੰਨਾ ਕੁ ਯਕੀਨੀ ਬਣਾਉਣਗੇ। ਪਰ ਡੀਜੀਪੀ ਦਾ ਹੁਕਮ ਲੋਕ ਪੱਖੀ, ਲੋਕਾਂ ਦੀ ਸਮੱਸਿਆਵਾਂ ਦੇ ਨਿਪਟਾਰੇ ਲਈ ਚੰਗਾਂ ਕਦਮ ਹੈ।