ਨਵੀਂ ਦਿੱਲੀ, 16 ਅਪਰੈਲ
ਛਾਤੀ ਦਾ ਕੈਂਸਰ ਹੁਣ ਦੁਨੀਆ ਦਾ ਸਭ ਤੋਂ ਆਮ ਕੈਂਸਰ ਹੈ ਅਤੇ ਇਸ ਬਿਮਾਰੀ ਨਾਲ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਲੈਂਸੇਟ ਦੀ ਨਵੀਂ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਦੇ ਅੰਤ ਤੱਕ ਪੰਜ ਸਾਲਾਂ ਵਿੱਚ ਲਗਪਗ 78 ਲੱਖ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲਗਾਇਆ ਗਿਆ ਅਤੇ ਉਸ ਸਾਲ ਲਗਪਗ 685,000 ਔਰਤਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਰਿਪੋਰਟ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ’ਤੇ ਛਾਤੀ ਦੇ ਕੈਂਸਰ ਦੇ ਮਾਮਲੇ 2020 ਵਿੱਚ 23 ਲੱਖ ਤੋਂ ਵੱਧ ਕੇ 2040 ਤੱਕ 30 ਲੱਖ ਤੋਂ ਵੱਧ ਹੋ ਜਾਣਗੇ, ਜੋ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਕਰਨਗੇ।