ਪੰਜਾਬ ਪੁਲਿਸ ਦੇ ਸਾਬਕਾ DIG ਤੇ DSP ਨੂੰ ਕੈਦ

ਮੁਹਾਲੀ, 7 ਜੂਨ (ਖ਼ਬਰ ਖਾਸ ਬਿਊਰੋ)

ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਅਗਵਾ ਅਤੇ ਕਤਲ ਦੇ ਜ਼ੁਰਮ ਤਹਿਤ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ ਦਿਲਬਾਗ ਸਿੰਘ ਅਤੇ ਸਾਬਕਾ ਡੀ.ਐ੍ਸ.ਪੀ ਗੁਰਬਚਨ ਸਿੰਘ ਨੂੰ ਸਜ਼ਾ ਸੁਣਾਈ ਹੈ। ਦੋਵਾਂ ਉਤੇ ਸਬਜ਼ੀ ਵਿਕਰੇਤਾ ਗੁਲਸ਼ਨ ਕੁਮਾਰ ਨੂੰ ਅਗਵਾ ਅਤੇ ਕਤਲ ਕਰਨ ਦਾ ਦੋਸ਼ ਹੈ। ਡੀ.ਆਈ.ਜੀ ਦਿਲਬਾਗ ਸਿੰਘ ਨੂੰ ਸੱਤ ਸਾਲ ਅਤੇ ਡੀ.ਐ੍ਸ.ਪੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਨੇ  1995 ਵਿਚ ਲਾਵਾਰਿਸ਼ ਲਾਸ਼ਾਂ ਦਾ ਸਸਕਾਰ ਕਰਨ ਦੀ ਜਾਂਚ ਕੇਂਦਰੀ ਜਾਂਚ ਏਜੰਸੀ (CBI) ਨੂੰ ਸੌਂਪੀ ਸੀ।

ਕਰੀਬ 31 ਸਾਲ ਪੁਰਾਣੇ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਸ਼ਿਕਾਇਤਕਰਤਾ ਚਮਨ ਲਾਲ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਪੁਲਿਸ ਨੇ  ਸਬਜ਼ੀ ਵਿਕਰੇਤਾ ਗੁਲਸ਼ਨ ਕੁਮਾਰ, ਦੋ ਸਕੇ ਭਰਾਵਾਂ ਜਰਨੈਲ ਸਿੰਘ ਤੇ ਕਰਨੈਲ ਸਿੰਘ ਨਿਵਾਸੀ ਜੀਰਾ ਅਤੇ ਉਸਦੇ  ਚਚੇਰੇ ਭਾਈ ਹਰਜਿੰਦਰ ਸਿੰਘ ਨੂੰ ਘਰੋਂ ਚੁੱਕਕੇ ਮਾਰ ਦਿੱਤਾ। ਪੁਲਿਸ ਨੇ ਗੁਲਸ਼ਨ ਕੁਮਾਰ ਨੂੰ ਝੂਠੇ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ ਅਤੇ ਬਾਦ ਵਿਚ ਲਾਵਾਰਸ ਲਾਸ਼ ਦੱਸਕੇ  ਸਸਕਾਰ ਕਰ ਦਿੱਤਾ।  ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਬਾਅਦ ਦਿਲਬਾਗ ਸਿੰਘ ਨੂੰ ਆਈਪੀਸੀ 364 (ਅਗਵਾ ਕਰਨਾ) ਤੇ ਗੁਰਬਚਨ ਸਿੰਘ ਨੂੰ 364, 302, 218 (ਅਗਵਾ, ਹੱਤਿਆ ਤੇ ਜਾਅਲੀ ਸਬੂਤ ਬਣਾਉਣਾ) ਤੇ 201 (ਸਬੂਤ ਮਿਟਾਉਣ) ਤਹਿਤ ਦੋਸ਼ੀ ਮੰਨਦੇ ਹੋਏ ਇਹ ਫੈਸਲਾ ਸੁਣਾਇਆ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਤਰਨਤਾਰਨ ਦੇ ਡੀਐੱਸਪੀ ਦਿਲਬਾਗ ਸਿੰਘ ਤੇ ਐੱਸਐੱਚਓ ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਉਸਦੇ  ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਤੇ ਬੌਬੀ ਕੁਮਾਰ ਨੂੰ ਘਰੋਂ ਚੁੱਕ ਲਿਆ।  ਬਾਕੀ ਬੰਦੇ ਤਾਂ ਛੱਡ ਦਿੱਤੇ ਪਰ ਗੁਲਸ਼ਨ ਕੁਮਾਰ ਘਰ ਨਾ ਪੁੱਜਾ। ਚਮਨ ਲਾਨ ਨੇ ਦੋਸ਼ ਲਾਇਆ ਸੀ ਕਿ ਪੁਲਿਸ ਨੇ ਗੁਲਸ਼ਨ ਕੁਮਾਰ ਨੂੰ ਥਾਣਾ ਸਿਟੀ ਤਰਨਤਾਰਨ ਵਿਖੇ ਨਾਜਾਇਜ਼ ਹਿਰਾਸਤ ਰੱਖਿਆ ਅਤੇ 22 ਜੁਲਾਈ 1993 ਨੂੰ ਗੁਲਸ਼ਨ ਅਤੇ ਕਰਨੈਲ ਸਿੰਘ ਉਸ ਦੇ ਭਰਾ ਜਰਨੈਲ ਸਿੰਘ ਤੇ ਉਨ੍ਹਾਂ ਦੇ ਚਚੇਰੇ ਭਰਾ ਰਜਿੰਦਰ ਨਾਲ ਫ਼ਰਜ਼ੀ ਮੁਕਾਬਲੇ ’ਚ ਮਾਰ ਦਿੱਤਾ। ਪੁਲਿਸ ਨੇ ਕਰਨੈਲ ਸਿੰਘ ਦੀ ਪਛਾਣ ਤਾਂ ਦਿਖਾ ਦਿੱਤੀ ਪਰ ਬਾਕੀ ਤਿੰਨਾਂ ਨੂੰ ਅਣਪਛਾਤਾ ਦੱਸਕੇ ਸਸਕਾਰ ਕਰ ਦਿੱਤਾ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਸੀਬੀਆਈ ਇਸ ਮਾਮਲੇ ਦੀ ਪੜਤਾਲ ਉਪਰੰਤ 28 ਫਰਵਰੀ 1997 ਨੂੰ ਡੀਐੱਸਪੀ ਦਿਲਬਾਗ ਸਿੰਘ ਤੇ ਹੋਰਾਂ ਵਿਰੁੱਧ ਅਗਵਾ, ਗੈਰ-ਕਾਨੂੰਨੀ ਹਿਰਾਸਤ ਤੇ ਸਬੂਤ ਮਿਟਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ। ਸੀਬੀਆਈ ਨੇ ਗੁਲਸ਼ਨ ਕੁਮਾਰ ਨੂੰ ਝੂਠੇ ਮੁਕਾਬਲੇ ’ਚ ਮਾਰਨ ਦੇ ਮਾਮਲੇ ’ਚ 7 ਮਈ 1999 ਨੂੰ ਤਫ਼ਤੀਸ਼ ਮੁਕੰਮਲ ਕਰ ਕੇ ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ ਡੀਐੱਸਪੀ ਦਿਲਬਾਗ ਸਿੰਘ, ਇੰਸਪੈਕਟਰ ਗੁਰਬਚਨ ਸਿੰਘ, ਏਐੱਸਆਈ ਅਰਜੁਨ ਸਿੰਘ, ਏਐੱਸਆਈ ਦਵਿੰਦਰ ਸਿੰਘ ਤੇ ਏਐੱਸਆਈ ਬਲਬੀਰ ਸਿੰਘ ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰ ਦਿੱਤੀ। ਜਦਕਿ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਅਰਜੁਨ ਸਿੰਘ, ਦਵਿੰਦਰ ਸਿੰਘ ਤੇ ਬਲਬੀਰ ਸਿੰਘ ਦੀ ਮੌਤ ਹੋ ਗਈ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *