ਮੁੱਖ ਮੰਤਰੀ ਨੇ ਪਟਿਆਲਾ ਅਤੇ ਫ਼ਿਰੋਜ਼ਪੁਰ ਹਲਕਿਆਂ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ ‘ਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 7 ਜੂਨ (ਖ਼ਬਰ ਖਾਸ ਬਿਊਰੋ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ‘ਆਪ’ ਦੇ ਲੋਕ ਸਭਾ ਉਮੀਦਵਾਰਾਂ ਅਤੇ ਪਟਿਆਲਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ ‘ਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਭਵਿੱਖ ‘ਚ ਹਲਕਿਆਂ ਦੇ ਵਿਕਾਸ ਨੂੰ ਲੈ ਕੇ ਵਿਚਾਰ ਚਰਚਾ ਵੀ ਕੀਤੀ। ‘ਆਪ’ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ, ਦੋਵਾਂ ਨੇ ਆਪੋ-ਆਪਣੇ ਖੇਤਰਾਂ ਦੇ ਵਿਧਾਇਕਾਂ ਅਤੇ ‘ਆਪ’ ਟੀਮਾਂ ਦਾ ਸਹਿਯੋਗ ਅਤੇ ਮਿਹਨਤ ਲਈ ਧੰਨਵਾਦ ਕੀਤਾ।

 

ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ, ਆਮ ਆਦਮੀ ਪਾਰਟੀ (ਆਪ) ਦਾ ਦੋਵਾਂ ਹਲਕਿਆਂ ਵਿੱਚ ਵੋਟ ਸ਼ੇਅਰ ਵਧਿਆ ਹੈ ਅਤੇ ਅੰਤ ਵਿੱਚ ਪਾਰਟੀ ਬਹੁਤ ਹੀ ਘੱਟ ਫ਼ਰਕ ਨਾਲ ਪਿੱਛੇ ਰਹੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚੰਗੇ ਕੰਮ ਜਾਰੀ ਰੱਖਣ ਲਈ ਕਿਹਾ ਅਤੇ ਕਿਹਾ ਕਿ ਸਾਨੂੰ ਜ਼ਮੀਨੀ ਪੱਧਰ ‘ਤੇ ਹੋਰ ਮਿਹਨਤ ਕਰਨ ਦੀ ਲੋੜ ਹੈ। ਭਗਵੰਤ ਮਾਨ ਨੇ ‘ਆਪ’ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਲੋਕ ਸਭਾ ਚੋਣ ਸਾਡੇ ਲਈ ਕਾਫ਼ੀ ਉਤਸ਼ਾਹਜਨਕ ਰਹੀ।

ਉਧਰ ਕਈ ਵਿਧਾਇਕਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਰਾਮ ਮੰਦਰ ਦਾ ਮੁੱਦਾ ਪੰਜਾਬ ਵਿਚ ਭਾਰੂ ਰਿਹਾ ਹੈ, ਜਿਸ ਕਰਕੇ ਸ਼ਹਿਰੀ ਹਿੰਦੂ ਭਾਈਚਾਰਾ ਭਾਜਪਾ ਵੱਲ ਖਿਸਕ ਗਿਆ। ਭਾਵੇਂ ਭਾਜਪਾ ਸੀਟਾਂ ਨਹੀ ਜਿੱਤ ਸਕੀ ਪਰ ਉਸਨੇ ਆਪ ਦੀ ਖੇਡ ਵਿਗਾੜ ਦਿੱਤੀ।

ਹੋਰ ਪੜ੍ਹੋ 👉  ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਦੀ ਸਹੂਲਤ ਲਈ 20 ਪਾਰਕਿੰਗ ਥਾਂਵਾਂ ਤੇ 100 ਸ਼ਟਲ ਬੱਸਾਂ ਦੀ ਵਿਵਸਥਾ

Leave a Reply

Your email address will not be published. Required fields are marked *